ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿਚ ਚੱਲ ਰਹੇ 38ਵੇਂ ਸਬ-ਜੂਨੀਅਰ ਹਾਕੀ ਮੁਕਾਬਲੇ ਹੁਣ ਸੈਮੀ ਫਾਈਨਲ ਦੌਰ ਵਿੱਚ ਪੁੱਜ ਗਏ ਹਨ।
ਐੱਨਸੀਸੀ ਡਾਇਰੈਕਟਰ ਜਨਰਲ ਦੀ ਟੀਮ ਤੇ ਰਿਤੂ ਰਾਣੀ ਹਾਕੀ ਅਕਾਦਮੀ, ਪਟਿਆਲਾ ਵਿਚਾਲੇ ਇਸ ਮੁਕਾਬਲੇ ਦਾ ਪਹਿਲਾ ਸੈਮੀ ਫਾਈਨਲ ਭਲਕੇ ਬਾਅਦ ਦੁਪਹਿਰ 12.30 ਵਜੇ ਖੇਡਿਆ ਜਾਵੇਗਾ। ਦੂਜਾ ਮੁਕਾਬਲਾ ਨਵਲ ਟਾਟਾ ਅਕਾਦਮੀ, ਜਮਸ਼ੇਦਪੁਰ ਦੀ ਟੀਮ ਤੇ ਘੁੰਮਣਹੇੜਾ ਦੇ ਜੀਬੀਐੱਸਐੱਸ ਸਕੂਲ ਵਿਚਾਲੇ ਬਾਅਦ ਦੁਪਹਿਰ 2.30 ਵਜੇ ਖੇਡਿਆ ਜਾਵੇਗਾ।
ਅਕਾਦਮੀ ਦੇ ਸੱਕਤਰ ਜਰਨਲ ਕੁੱਕੂ ਵਾਲੀਆ ਨੇ ਦੱਸਿਆ ਕਿ ਨਵਲ ਟਾਟਾ ਦੀ ਟੀਮ ਨੇ ਚੰਡੀਗੜ੍ਹ ਸੈਕਟਰ-42 ਦੀ ਟੀਮ ਨੂੰ 3-1 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਦਾਖ਼ਲਾ ਪਾਇਆ। ਰਿਤੂ ਰਾਣੀ ਹਾਕੀ ਅਕਾਦਮੀ, ਪਟਿਆਲਾ ਦੀ ਟੀਮ ਨਿਗਮ ਹਾਈ ਸਕੂਲ, ਪਨਪੋਸ਼ ਉੜੀਸਾ ਦੀ ਟੀਮ ਨਾਲ 1-1 ਦੇ ਗੋਲਾਂ ਨਾਲ ਬਰਾਬਰ ਰਹੀ ਪਰ ਫਿਰ ਵੀ ਉਹ ਸੈਮੀ ਫਾਈਨਲ ਵਿੱਚ ਦਾਖ਼ਲ ਹੋ ਗਈ ਕਿਉਂਕਿ ਉਸ ਦੇ ਅੰਕ ਆਪਣੇ ਵਰਗ ਵਿੱਚ ਜ਼ਿਆਦਾ ਸਨ। ਫਾਈਨਲ ਮੁਕਾਬਲਾ 25 ਦਸੰਬਰ ਨੂੰ ਖੇਡਿਆ ਜਾਵੇਗਾ।