ਨਵੀਂ ਦਿੱਲੀ, 25 ਨਵੰਬਰ
ਇਥੋਂ ਦੀ ਪੁਲੀਸ ਨੇ ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਧਮਕੀ ਭਰੇ ਈਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਇਹ ਈਮੇਲ ਪਾਕਿਸਤਾਨ ਤੋਂ ਸ਼ਾਹਿਦ ਹਾਮਿਦ ਨਾਂ ਦੇ ਵਿਅਕਤੀ ਨੇ ਭੇਜੀਆਂ ਸਨ ਜਿਸ ਦੇ ਆਈਪੀ ਐਡਰੈੱਸ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ ਨੇ ਗੂਗਲ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਗੰਭੀਰ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਹਾਮਿਦ ਵੱਲੋਂ ਅਤਿਵਾਦੀ ਜਥੇਬੰਦੀ ਆਈਐੱਸਆਈਐੱਸ ਕਸ਼ਮੀਰ ਦੇ ਨਾਂ ’ਤੇ ਅਜਿਹੇ ਧਮਕੀ ਭਰੇ ਈਮੇਲ ਮਿਲੇ ਸਨ।