ਮਨਧੀਰ ਦਿਓਲ
ਨਵੀਂ ਦਿੱਲੀ, 25 ਨਵੰਬਰ
ਅੱਜ ਇਥੇ 59 ਕਿਲੋਮੀਟਰ ਲੰਬੀ ਪਿੰਕ ਲਾਈਨ ਜੋ ਮਜਲਿਸ ਪਾਰਕ ਨੂੰ ਸ਼ਿਵ ਵਿਹਾਰ ਨਾਲ ਜੋੜਦੀ ਦਿੱਲੀ ਮੈਟਰੋ ਵਿੱਚ ਡਰਾਈਵਰ ਰਹਿਤ ਰੇਲਗੱਡੀ ਦਾਹਰਦੀਪ ਸਿੰਘ ਪੁਰੀ- ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਤੇ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ- ਟਰਾਂਸਪੋਰਟ ਦੁਆਰਾ ਅੱਜ ਡਰਾਈਵਰ ਰਹਿਤ ਟ੍ਰੇਨ ਓਪਰੇਸ਼ਨ (ਡੀਟੀਓ) ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਪੂਰੀ ਤਰ੍ਹਾਂ ਆਟੋਮੇਟਿਡ ਦਿੱਲੀ ਮੈਟਰੋ ਰੇਲ ਨੈੱਟਵਰਕ ਲਗਭਗ 97 ਕਿਲੋਮੀਟਰ ਤੱਕ ਵਧਦਾ ਹੈ ਜੋ ਕਿ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਤੇ ਭਾਰਤ ਦਾ ਇੱਕੋ ਇੱਕ ਡੀਟੀਓ ਨੈੱਟਵਰਕ ਹੈ। 2020 ਵਿੱਚ ਡੀਟੀਓ ਸਹੂਲਤ ਨੂੰ ਮੈਜੈਂਟਾ ਲਾਈਨ ’ਤੇ ਪੇਸ਼ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਸਵੈਚਲਿਤ ਮੈਟਰੋ ਨੈਟਵਰਕ ਵਜੋਂ ਕੰਮ ਕਰਦੇ ਹਨ।ਇਸ ਤੋਂ ਇਲਾਵਾ, ਡੀਟੀਓ ਸਹੂਲਤ ਸੇਵਾ ਲਈ ਮੈਟਰੋ ਕੋਚਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗੀ।
ਡੀਐਮਆਰਸੀ ਨੇ ਦਾਅਵਾ ਕੀਤਾ ਕਿ ਮੈਜੇਂਟਾ ਲਾਈਨ ’ਤੇ, ਕਾਰਪੋਰੇਸ਼ਨ ਨੇ ਪਹਿਲਾਂ ਹੀ ਸੇਵਾ ਲਈ ਮੈਟਰੋ ਟਰੇਨ ਕੋਚਾਂ ਦੀ ਵਧੀ ਹੋਈ ਉਪਲਬਧਤਾ ਦੇ ਰੂਪ ਵਿੱਚ ਡਰਾਈਵਰ ਰਹਿਤ ਮੈਟਰੋ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਰੋਜ਼ਾਨਾ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਸਵੈ-ਟੈਸਟਾਂ ਦੇ ਕਾਰਨ, ਅਜਿਹੀਆਂ ਰੇਲਗੱਡੀਆਂ ਦੀ ਭਰੋਸੇਯੋਗਤਾ ਕਈ ਗੁਣਾ ਵਧ ਗਈ ਹੈ।