ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜਨਵਰੀ
ਇੱਥੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਨਰਸਿੰਗ ਸਟਾਫ ਦੀ ਫੈਡਰੇਸ਼ਨ ਨੇ ਕਿਹਾ ਨੇ ਦਿੱਲੀ ਸਰਕਾਰ ਤੋਂ ‘ਬਕਾਇਆ ਐਕਸਗ੍ਰੇਸ਼ੀਆ’ ਲੈਣ ਵਾਸਤੇ ਵਿਰੋਧ ਦਰਜ ਕਰਨ ਲਈ ਕਾਲੇ ਰਬਿਨ ਬੰਨ੍ਹੇ, ਜਿਸ ਦਾ ਐਲਾਨ ਉਨ੍ਹਾਂ ਦੇ ਅੱਠ ਸਾਥੀਆਂ ਲਈ ਕੀਤਾ ਗਿਆ ਸੀ, ਜਿਨ੍ਹਾਂ ਦੀ ਕੋਵਿਡ ਡਿਊਟੀ ਮੌਤ ਹੋ ਗਈ ਸੀ। ਦਿੱਲੀ ਨਰਸਿਜ਼ ਫੈਡਰੇਸ਼ਨ ਜਨਰਲ ਸਕੱਤਰ ਲੀਲਾਧਰ ਰਾਮਚੰਦਾਨੀ ਨੇ ਕਿਹਾ ਕਿ ਲੋਕ ਨਾਇਕ ਜੈਪ੍ਰਕਾਸ਼ (ਐਲਐਨਜੇਪੀ) ਹਸਪਤਾਲ, ਜੀਟੀਬੀ ਹਸਪਤਾਲ, ਡੀਡੀਯੂ ਹਸਪਤਾਲ ਅਤੇ ਦਿੱਲੀ ਸਰਕਾਰ ਦੁਆਰਾ ਸੰਚਾਲਿਤ ਹੋਰ ਸਹੂਲਤਾਂ ਦੇ ਨਰਸਿੰਗ ਸਟਾਫ ਨੇ ਮੰਗਾਂ ਨੂੰ ਅੱਗੇ ਵਧਾਉਣ ਲਈ ‘ਸ਼ਾਂਤਮਈ ਪ੍ਰਦਰਸ਼ਨ’ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਕੋਵਿਡ ਡਿਊਟ ਦੌਰਾਨ ਮਰਨ ਵਾਲੇ ਮੈਡੀਕਲ ਸਟਾਫ, ਸੈਨੀਟੇਸ਼ਨ ਵਰਕਰਾਂ ਦੇ ਦੇ ਰਿਸ਼ਤੇਦਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜੋ ਕਿ ਨਹੀਂ ਦਿੱਤਾ ਜਾ ਰਿਹਾ। ਦਿੱਤਾ ਜਾਵੇਗਾ। ਅੱਠ ਨਰਸਿੰਗ ਸਟਾਫ ਦੀ ਕੋਵਿਡ ਕਾਰਨ ਮੌਤ ਹੋ ਚੁੱਕੀ ਹੈ ਪਰ ਐਕਸਗ੍ਰੇਸ਼ੀਆ ਰਾਸ਼ੀ ਮਿਲਣੀ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਜੇਕਰ 27 ਜਨਵਰੀ ਤੋਂ ਮੰਗ ਪੂਰੀ ਨਾ ਹੋਈ ਤਾਂ ਸਾਰੇ ਨਰਸਿੰਗ ਅਧਿਕਾਰੀ ਸ਼ਾਂਤਮਈ ਢੰਗ ਨਾਲ ਰੋਸ ਦਰਜ ਕਰਾਉਣਗੇ।