ਨਵੀਂ ਦਿੱਲੀ: ਸੁਤੰਤਰਤਾ ਦਿਵਸ ’ਤੇ ਸੁਰੱਖਿਆ ਪ੍ਰਬੰਧਾਂ ਕਾਰਨ ਦਿੱਲੀ ਮੈਟਰੋ ਦੀ ਪਾਰਕਿੰਗ ਦੀ ਸਹੂਲਤ ਡਰਾਈਵਰਾਂ ਨੂੰ ਨਹੀਂ ਮਿਲੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਸੀਪੀਆਰਓ ਅਨੁਜ ਦਿਆਲ ਨੇ ਕਿਹਾ ਕਿ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ, 14 ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਤੋਂ ਸੋਮਵਾਰ, 15 ਅਗਸਤ ਨੂੰ ਦੁਪਹਿਰ 2 ਵਜੇ ਤੱਕ ਦਿੱਲੀ ਮੈਟਰੋ ਸਟੇਸ਼ਨਾਂ ’ਤੇ ਪਾਰਕਿੰਗ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ। ਹਾਲਾਂਕਿ ਮੈਟਰੋ ਰੇਲ ਸੇਵਾਵਾਂ ਆਮ ਸਮੇਂ ਦੇ ਅਨੁਸਾਰ ਚੱਲਦੀਆਂ ਰਹਿਣਗੀਆਂ। ਅੱਠ ਸੜਕਾਂ, ਨੇਤਾਜੀ ਸੁਭਾਸ਼ ਮਾਰਗ, ਲੋਥੀਅਨ ਰੋਡ, ਐੱਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐਸਪਲੇਨੇਡ ਰੋਡ ਤੇ ਨੇਤਾਜੀ ਸੁਭਾਸ਼ ਮਾਰਗ ਤੱਕ ਇਸਦੀ ਲਿੰਕ ਰੋਡ, ਰਾਜਘਾਟ ਤੋਂ ਆਈਐਸਬੀਟੀ ਤੱਕ ਰਿੰਗ ਰੋਡ ਤੇ ਆਈਐਸਬੀਟੀ ਤੋਂ ਆਈਪੀ ਫਲਾਈਓਵਰ ਤੱਕ ਆਊਟਰ ਰਿੰਗ ਰੋਡ ਆਮ ਆਵਾਜਾਈ ਲਈ ਬੰਦ ਰਹਿਣਗੀਆਂ। -ਪੱਤਰ ਪ੍ਰੇਰਕ