ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਈ
ਦਿੱਲੀ ’ਚ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਤਹਿਤ ਅੱਜ ਡੀਡੀਏ ਤੇ ਨਗਰ ਨਿਗਮ ਵੱਲੋਂ ਉੱਤਰੀ ਦਿੱਲੀ ਨਗਰ ਨਿਗਮ ਦੇ ਪਿੰਡ ਟਿਕਰੀ ਖ਼ੁਰਦ ਦੇ ਕਈ ਘਰਾਂ ਨੂੰ ਢਾਹ ਦਿੱਤਾ ਗਿਆ। ਗਰਮੀ ਦੌਰਾਨ ਟੁੱਟੇ ਹੋਏ ਮਕਾਨਾਂ ਦੇ ਲੋਕਾਂ ਨੂੰ ਦੁਪਹਿਰ ਬਿਤਾਉਣੀ ਔਖੀ ਹੋ ਗਈ। ਇਹ ਮਕਾਨ ਪਿੰਡ ਦੇ ਬਾਹਰ ਫਿਰਨੀ ਉਪਰ ਬਣਾਏ ਹੋਏ ਸਨ।