ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਨਵੰਬਰ
ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੂਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਸਮੇਂ ਤੜਕੇ ਇਕ ਵਿਅਕਤੀ ਪ੍ਰਕਾਸ਼ ਕਰਨ ਵਾਲੇ ਥੜੇ ਉਪਰ ਅਚਾਨਕ ਚੜ੍ਹ ਗਿਆ ਤੇ ਫਿਰ ਲੇਟ ਗਿਆ। ਉੱਥੇ ਹਾਜ਼ਰ ਦਿੱਲੀ ਕਮੇਟੀ ਦੇ ਅਮਲੇ ਨੇ ਉਸ ਨੂੰ ਚੁੱਕ ਕੇ ਲਾਹਿਆ। ਉਸ ਨੂੰ ਦਿੱਲੀ ਪੁਲੀਸ ਦੇ ਹਵਾਲੇ ਕੀਤਾ ਗਿਆ। ਬੇਅਦਬੀ ਕਰਨ ਵਾਲੇ ਦੀ ਪਛਾਣ ਆਨੰਦ ਨਿਵਾਸੀ ਪਹਾੜਗੰਜ ਦਿੱਲੀ ਵੱਜੋਂ ਹੋਈ ਜੋ ਤਾਮਿਲਨਾਡੂ ਦਾ ਹੈ। ਘਟਨਾ ਦਾ ਪਤਾ ਲੱਗਦੇ ਹੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਜੀਐੱਸ ਕਾਹਲੋਂ ਤੇ ਹੋਰ ਆਗੂ ਮੌਕੇ ਤੇ ਪੁੱਜੇ ਤੇ ਥਾਣੇ ਵਿੱਚ ਧਾਰਾ 295 ਏ, 323 ਹੇਠ ਮਾਮਲਾ ਦਰਜ ਕੀਤਾ ਗਿਆ ਹੈ।