ਜਗਮੋਹਨ ਸਿੰਘ
ਰੂਪਨਗਰ, 30 ਮਈ
ਰੋਟਰੀ ਕਲੱਬ ਰੂਪਨਗਰ ਵੱਲੋਂ ਸਾਲਾਨਾ ਸਮਾਰੋਹ ਪ੍ਰਧਾਨ ਰੋਟੇਰੀਅਨ ਐਡਵੋਕੇਟ ਹਰਸਿਮਰ ਸਿੰਘ ਸਿੱਟਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਰੋਟਰੀ ਗਵਰਨਰ ਅਜੇ ਮਦਾਨ ਸ਼ਾਮਿਲ ਹੋਏ। ਉਨ੍ਹਾਂ ਦੀ ਪਤਨੀ ਸਵਿਤਾ ਮਦਾਨ ਤੇ ਪੁੱਤਰੀ ਖਿਆਤੀ ਮਦਾਨ ਨੇ ਵੀ ਸ਼ਿਰਕਤ ਕੀਤੀ। ਪ੍ਰਾਜੈਕਟ ਚੇਅਰਮੈਨ ਬੀਐਸ ਸਤਿਆਲ ਨੇ ਰੋਟਰੀ ਦਾ ਫੋਰ ਵੇਅ ਟੈਸਟ ਪੜ੍ਹਿਆ ਅਤੇ ਪ੍ਰਧਾਨ ਹਰਸਿਮਰ ਸਿੱਟਾ ਨੇ 2021-22 ਸੈਸ਼ਨ ਦੌਰਾਨ ਕਲੱਬ ਵੱਲੋਂ ਕੀਤੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਜਿੱਥੇ ਕੌਮੀ ਅਥਲੀਟ ਗੁਰਪ੍ਰੀਤ ਕੌਰ ਅਤੇ ਹਾਕੀ ਕੋਚ ਇੰਦਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਮੁਫ਼ਤ ਡੈਂਚਰ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਰੋਟੇਰੀਅਨਾਂ ਡਾ. ਕੇ.ਐਸ. ਦੇਵ, ਅੰਤਦੀਪ ਕੌਰ, ਡਾ. ਅੰਕੁਰ ਵਾਹੀ, ਡਾ. ਦਲਜੀਤ ਸਿੰਘ ਸੈਣੀ, ਡਾ. ਸ਼ੀਤਲ ਦੇਵ ਤੇ ਡਾ. ਜੈਸਮੀਨ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਹਾਇਕ ਗਵਰਨਰ ਨਰਿੰਦਰ ਭੋਲਾ, ਸਾਬਕਾ ਪ੍ਰਧਾਨ ਪ੍ਰਭਜੀਤ ਸਿੰਘ, ਸਕੱਤਰ ਜਤਿੰਦਰਪਾਲ ਸਿੰਘ ਰੀਹਲ, ਅਜੇ ਤਲਵਾਰ, ਸਤੀਸ਼ ਵਾਹੀ ਆਦਿ ਹਾਜ਼ਰ ਸਨ।