ਪੱਤਰ ਪ੍ਰੇਰਕ
ਪੰਚਕੂਲਾ, 4 ਅਕਤੂਬਰ
ਲੋਕ ਨਿਰਮਾਣ ਵਿਭਾਗ ਦੇ ਮਕੈਨੀਕਲ ਵਰਕਰਾਂ ਦਾ ਧਰਨਾ ਅੱਜ 41ਵੇਂ ਦਿਨ ਵੀ ਜਾਰੀ ਰਿਹਾ ਤੇ ਇਨ੍ਹਾਂ ਵਰਕਰਾਂ ਨੇ ਹੁਣ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਵਿਕਰਮ ਸਾਹੂ, ਮੁਕੇਸ਼ ਲਾਕੜਾ, ਰਾਜੇਸ਼ ਧਨਖੜ, ਸੰਦੀਪ ਇੰਦਰ ਜਾਗੜਾ, ਫੌਜੀ ਜਸਵੀਰ ਸਿੰਘ, ਅਨਿਲ ਕੁਮਾਰ ਅਤੇ ਰਣਧੀਨ ਸਿੰਘ ਨੇ ਕਿਹਾ ਕਿ ਜਿਹੜੇ 4447 ਅਹੁਦੇ ਖਤਮ ਕੀਤੇ ਹਨ, ਉਨ੍ਹਾਂ ’ਤੇ ਦੁਬਾਰਾ ਮੁਲਾਜ਼ਮ ਰੱਖੇ ਜਾਣ, ਸੜਕਾਂ ਦੇ ਪੈਚ ਵਰਕ ਦਾ ਕੰਮ ਨਿੱਜੀ ਹੱਥਾਂ ਵਿੱਚ ਨਾ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀ ਸੁਣਵਾਈ ਕੀਤੀ ਜਾਵੇ।