ਚੰਡੀਗੜ੍ਹ: ਸਮਾਜ ਸੇਵਾ ਦੇ ਖੇਤਰ ਵਿੱਚ ਵਧੀਆ ਕੰਮ ਕਰਨ ’ਤੇ ਹੈਲਪ ਐਡ ਕੈਨੇਡਾ ਜਥੇਬੰਦੀ ਦੇ ਸੰਸਥਾਪਕ ਦੀਪਕ ਥਾਪਰ ਨੂੰ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਸਨਮਾਨਿਤ ਕੀਤਾ। ਦੀਪਕ ਥਾਪਰ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਜਿਨ੍ਹਾਂ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਕਰੋਨਾ ਮਹਾਮਾਰੀ ਦੌਰਾਨ ਚੰਡੀਗੜ੍ਹੀਆਂ ਦੀ ਮਦਦ ਕੀਤੀ ਹੈ। ਸ੍ਰੀ ਥਾਪਰ ਨੇ ਕੈਨੇਡਾ ਵਿੱਚ ਬੈਠ ਕੇ ਚੰਡੀਗੜ੍ਹ ਨੂੰ ਸੈਨੀਟਾਈਜ਼ਰ ਦੀ ਵੱਡੀ ਖੇਪ ਭੇਜੀ, ਜਿਸ ਨਾਲ ਲੋਕਾਂ ਨੂੰ ਵੱਡੀ ਮਦਦ ਮਿਲ ਸਕੀ ਹੈ। ਇਸ ਤੋਂ ਇਲਾਵਾ ਵੀ ਦੀਪਕ ਥਾਪਰ ਸਮੇਂ-ਸਮੇਂ ’ਤੇ ਚੰਡੀਗੜ੍ਹ ਦੀਆਂ ਮਦਦ ਲਈ ਕੰਮ ਕਰਦੇ ਰਹਿੰਦੇ ਹਨ। -ਟਨਸ