ਤਨਖਾਹਾਂ ਦਾ ਮਾਮਲਾ; ਵੀਸੀ ਦਫ਼ਤਰ ਅੱਗੇ ਤਬਦੀਲ ਕੀਤਾ ਧਰਨਾ

ਤਨਖਾਹਾਂ ਦਾ ਮਾਮਲਾ; ਵੀਸੀ ਦਫ਼ਤਰ ਅੱਗੇ ਤਬਦੀਲ ਕੀਤਾ ਧਰਨਾ

ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਾਮੇ।

ਕੁਲਦੀਪ ਸਿੰਘ

ਚੰਡੀਗੜ੍ਹ, 26 ਅਕਤੂਬਰ

ਪੰਜਾਬ ਯੂਨੀਵਰਸਿਟੀ ’ਚ ਠੇਕੇਦਾਰੀ ਅਧੀਨ ਕੰਮ ਕਰ ਰਹੇ ਮਿਹਨਤਕਸ਼ਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਵਿਰੁੱਧ ਕੰਸਟਰੱਕਸ਼ਨ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 16ਵੇਂ ਦਿਨ ਵਾਈਸ ਚਾਂਸਲਰ ਦਫ਼ਤਰ ਅੱਗੇ ਤਬਦੀਲ ਕਰ ਦਿੱਤਾ ਗਿਆ। ਵੀਸੀ ਦਫ਼ਤਰ ਤੱਕ ਪੈਦਲ ਰੋਸ ਮਾਰਚ ਕਰਕੇ ਪਹੁੰਚੇ ਕਾਮਿਆਂ ਨੇ ਪੀ.ਯੂ. ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਆਪਣੀਆਂ ਤਨਖਾਹਾਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਜਾਰੀ ਕਰਨ ਦੀ ਮੰਗ ਕੀਤੀ। ਧਰਨੇ ਨੂੰ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਅਤੇ ਯੂ.ਟੀ. ਐਂਪਲਾਈਜ਼ ਫੈਡਰੇਸ਼ਨ ਵੱਲੋਂ ਵੀ ਸਮਰਥਨ ਦਿੱਤਾ ਗਿਆ।

ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਸ਼ੁਰੂ ਕਰਨ ਉਪਰੰਤ ਉਨ੍ਹਾਂ ਦੇ ਸੈਕਟਰੀ ਵੱਲੋਂ ਧਰਨਾਕਾਰੀਆਂ ਦੇ ਵਫ਼ਦ ਨੂੰ ਮੀਟਿੰਗ ਲਈ ਬੁਲਾਇਆ ਗਿਆ ਜਿਸ ’ਚ ਯੂ.ਟੀ. ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਮਿਸ਼ਰਾ, ਜਨਰਲ ਸਕੱਤਰ ਸੁਖਬੀਰ, ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ ਸ਼ਾਮਲ ਸਨ। ਮੀਟਿੰਗ ਵਿੱਚ ਸੈਕਟਰੀ ਨੇ ਵਰਕਰਾਂ ਦੀਆਂ ਤਨਖਾਹਾਂ ਦਿਵਾਉਣ ਦਾ ਭਰੋਸਾ ਦਿਵਾਇਆ ਪਰ ਬਾਕੀ ਮੰਗਾਂ ਬਾਰੇ ਉਨ੍ਹਾਂ ਨੇ ਅਸਮਰਥਾ ਜ਼ਾਹਿਰ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਐਜੂਕੇਸ਼ਨ ਡਿਪਾਰਟਮੈਂਟ ਗਰੁੱਪ-ਡੀ ਐਂਪਲਾਈਜ਼ ਯੂਨੀਅਨ ਚੰਡੀਗੜ੍ਹ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਾਰਪੈਂਟਰ, ਬੇਲਦਾਰ, ਸੀਵਰਮੈਨ, ਮੋਟਰ ਅਪ੍ਰੇਟਰ ਸਮੇਤ ਹੋਰ ਕਈ ਕੰਮਾਂ ਉਤੇ ਠੇਕੇਦਾਰ ਅਧੀਨ ਕੰਮ ਕਰ ਰਹੇ ਕਾਮਿਆਂ ਵਿੱਚੋਂ ਮੋਟਰ ਅਪ੍ਰੇਟਰਾਂ ਨੂੰ 6 ਮਹੀਨਿਆਂ ਤੋਂ ਤੇ ਬਾਕੀ ਕਾਮਿਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕਾਮਿਆਂ ਨੂੰ ਨਾ ਤਾਂ ਈ.ਐਸ.ਆਈ. ਦੀ ਸੁਵਿਧਾ ਦੇਣ ਲਈ ਕਾਰਡ ਤੱਕ ਨਹੀਂ ਬਣਾਏ ਗਏ, ਕਾਮਿਆਂ ਨੂੰ ਤਨਖਾਹਾਂ ਡੀ.ਸੀ. ਰੇਟ ਮੁਤਾਬਕ ਨਹੀਂ ਦਿੱਤੀਆਂ ਜਾ ਰਹੀਆਂ, ਸਾਲ ਦੀਆਂ ਕੈਜ਼ੂਅਲ ਛੁੱਟੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ। ਹਰ ਵਾਰ ਨਵਾਂ ਠੇਕੇਦਾਰ ਆਉਣ ’ਤੇ ਵਰਕਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਨਵਾਂ ਠੇਕੇਦਾਰ ਪੁਰਾਣੇ ਕਾਮਿਆਂ ਦੀਆਂ ਤਨਖਾਹਾਂ ਵਿੱਚੋਂ ਕੱਟ ਲਗਾਉਂਦਾ ਰਹਿੰਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਅਧੀਨ ਕੰਮ ਰਹੇ ਸਾਰੇ ਕਾਮਿਆਂ ਦੀਆਂ ਤਨਖਾਹਾਂ ਤੁਰੰਤ ਦਿਵਾਈਆਂ ਜਾਣ ਤਾਂ ਜੋ ਉਹ ਵੀ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਖੁਸ਼ੀ ਨਾਲ ਮਨਾ ਸਕਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All