ਚੰਡੀਗੜ੍ਹ ’ਚ ਜਨਵਰੀ ਮਹੀਨੇ ਦੇ ਮੀਂਹ ਨੇ ਤੋੜੇ ਸਾਰੇ ਰਿਕਾਰਡ

23 ਦਿਨਾਂ ਵਿਚ 173.7 ਮਿਲੀਮੀਟਰ ਮੀਂਹ ਪਿਆ; ਪਹਿਲਾਂ ਸਾਲ 2017 ’ਚ 145.4 ਮਿਲੀਮੀਟਰ ਮੀਂਹ ਕੀਤਾ ਗਿਆ ਸੀ ਦਰਜ

ਚੰਡੀਗੜ੍ਹ ’ਚ ਜਨਵਰੀ ਮਹੀਨੇ ਦੇ ਮੀਂਹ ਨੇ ਤੋੜੇ ਸਾਰੇ ਰਿਕਾਰਡ

ਚੰਡੀਗੜ੍ਹ ਵਿਚ ਐਤਵਾਰ ਨੂੰ ਪਏ ਮੀਂਹ ਦੌਰਾਨ ਇਕ ਸੜਕ ’ਤੇ ਆਪੋ-ਆਪਣੀਆਂ ਮੰਜ਼ਿਲਾਂ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ

ਚੰਡੀਗੜ੍ਹ, 23 ਜਨਵਰੀ

ਚੰਡੀਗੜ੍ਹ ਵਿੱਚ ਇਸ ਸਾਲ ਜਨਵਰੀ ਮਹੀਨੇ ਵਿਚ ਪਏ ਮੀਂਹ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਸ਼ਹਿਰ ਵਿਚ ਪਿਛਲੇ 23 ਦਿਨਾਂ ਵਿੱਚ 173.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜੋ ਕਿ ਅੱਜ ਤੱਕ ਇਸ ਮਹੀਨੇ ਵਿਚ ਪੈਣ ਵਾਲਾ ਸਭ ਤੋਂ ਵੱਧ ਮੀਂਹ ਹੈ। ਇਸ ਤੋਂ ਪਹਿਲਾਂ ਸਾਲ 2017 ਵਿੱਚ 145.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਉੱਧਰ, ਸ਼ਨਿਚਰਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਸ਼ਹਿਰ ਦਾ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ।

ਸ਼ਹਿਰ ਵਿੱਚ ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਬਹੁਤ ਘੱਟ ਧੁੱਪ ਨਿਕਲ ਰਹੀ ਹੈ, ਜਿਸ ਕਰ ਕੇ ਠੰਢ ਕਾਫੀ ਵਧ ਗਈ ਹੈ। ਉੱਧਰ, ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਤੇ ਹੋਈ ਬਰਫ਼ਬਾਰੀ ਤੋਂ ਬਾਅਦ ਚੱਲਣ ਵਾਲੀ ਸੀਤ ਲਹਿਰ ਨੇ ਚੰਡੀਗੜ੍ਹੀਆਂ ਨੂੰ ਠਾਰ ਕੇ ਰੱਖ ਦਿੱਤਾ ਹੈ। ਇਸ ਵਾਰ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਅਤੇ ਅੱਧ ਵਿਚਾਲੇ ਪਏ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਠੰਢ ਦੇ ਮੌਸਮ ਵਿੱਚ ਪੈ ਰਹੇ ਮੀਂਹ ਕਰ ਕੇ ਲੋਕ ਘਰਾਂ ਵਿੱਚ ਬੈਠ ਗਏ ਹਨ, ਜਿਸ ਕਰ ਕੇ ਬਾਜ਼ਾਰਾਂ ਵਿੱਚ ਵੀ ਸੁੰਨ ਪਸਰੀ ਹੋਈ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਸੀ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੀਂਹ ਕਰ ਕੇ ਅੱਜ ਵੀ ਦਿਨ ਭਰ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਰਹੀਆਂ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧੇਗੀ। ਧੁੰਦ ਪੈਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਵੀ ਹੈ।

ਪੰਚਕੂਲਾ ਵਿੱਚ ਮੀਂਹ, ਤੇਜ਼ ਹਵਾਵਾਂ ਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਵੀ ਸਾਰਾ ਦਿਨ ਪੈਂਦੇ ਰਹੇ ਮੀਂਹ, ਚੱਲੀਆਂ ਤੇਜ਼ ਹਵਾਵਾਂ ਤੇ ਹੱਡ ਚੀਰਵੀਂ ਠੰਢ ਨੇ ਜਨ- ਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਇਸ ਦੌਰਾਨ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਸੁੰਨੀਆਂ ਰਹੀਆਂ। ਚੌਕਾਂ ’ਤੇ ਬਾਰਿਸ਼ ਦਾ ਪਾਣੀ ਖੜ੍ਹਾ ਰਿਹਾ। ਲੋਕਾਂ ਦੇ ਵਾਹਨ ਇਸ ਪਾਣੀ ਵਿੱਚ ਫਸ ਰਹੇ ਸਨ। ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਪੰਚਕੂਲਾ ਦੇ ਤਾਪਮਾਨ ਵਿੱਚ 4 ਡਿਗਰੀ ਨਿਘਾਰ ਦਰਜ ਕੀਤਾ ਗਿਆ ਹੈ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ 9.8 ਡਿਗਰੀ ਤੱਕ ਪਹੁੰਚ ਗਿਆ ਹੈ। ਪੰਚਕੂਲਾ ਵਿੱਚ ਅੱਜ 57 ਐੱਮਐੱਮ ਮੀਂਹ ਦਰਜ ਕੀਤਾ ਗਿਆ। ਪੰਚਕੂਲਾ ਦੀ ਕੁਸ਼ੱਲਿਆ, ਘੱਗਰ ਤੇ ਸਿਸਵਾਂ ਨਦੀਆਂ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਪਈਆਂ ਹਨ। ਮੌਸਮ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਕੂਲਾ ਵਿੱਚ ਪੀਲਾ ਅਲਰਟ ਜਾਰੀ ਕਰ ਦਿੱਤਾ ਹੈ। ਅੱਜ ਐਤਵਾਰ ਨੂੰ ਸਾਰਾ ਦਿਨ ਭਰਵੀਂ ਬਾਰਿਸ਼ ਹੁੰਦੀ ਰਹੀ। ਇਸ ਦੌਰਾਨ ਕਈ ਹਾਊਸਿੰਗ ਸੁਸਾਇਟੀਆਂ ਦੀਆਂ ਲਿਫਟਾਂ ਵਿੱਚ ਪਾਣੀ ਵੜ ਜਾਣ ਕਾਰਨ ਲਿਫ਼ਟਾਂ ਬੰਦ ਹੋ ਗਈਆਂ। ਸੈਕਟਰ-19 ਦੇ ਕਈ ਘਰਾਂ ਵਿੱਚ ਸੀਵਰੇਜ ਦਾ ਪਾਣੀ ਜਾ ਵੜਿਆ। ਇਹੀ ਹਾਲ ਸੈਕਟਰ-20 ਵਿੱਚ ਵੀ ਦੇਖਿਆ ਗਿਆ। ਇਸ ਦੌਰਾਨ ਪੰਚਕੂਲਾ ਦੇ ਪਿੰਡ ਬੁੱਢਣਪੁਰ, ਅਭੈਪੁਰ, ਸੈਕਟਰ-15, ਇੰਡਸਟਰੀਅਲ ਏਰੀਆ ਅਤੇ ਹੋਰ ਕਈ ਸੈਕਟਰਾਂ ਵਿੱਚ ਬਾਰਿਸ਼ ਕਾਰਨ ਅੱਜ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਰਹੀ। ਇਸ ਸਬੰਧੀ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਦੇ ਅਫ਼ਸਰਾਂ ਨੂੰ ਮੰਗ ਪੱਤਰ ਵੀ ਸੌਂਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All