ਮੁਹਾਲੀ: ਓਲੰਪਿਕਸ ਲਈ ਚੁਣੀ ਗਈ ਤਾਇਕਵਾਂਡੋ ਖਿਡਾਰਨ ਅਰੁਣਾ ਤੰਵਰ (21) ਦਾ ਅੱਜ ਮੁਹਾਲੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸਨਮਾਨ ਕੀਤਾ ਗਿਆ। ਅਰੁਣਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬੀ.ਪੀ.ਐੱਡ ਦੀ ਵਿਦਿਆਰਥਣ ਅਤੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਦਿਨੌੜ ਵਾਸੀ ਪ੍ਰਾਈਵੇਟ ਡਰਾਈਵਰ ਨਰੇਸ਼ ਤੰਵਰ ਦੀ ਬੇਟੀ ਹੈ। ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ ਆਰ ਐੱਸ ਬਾਵਾ ਨੇ ਖਿਡਾਰਨ ਇੱਕ ਲੈਪਟਾਪ, ਕਿੱਟ ਭੇਟ ਕੀਤੀ। ਉਨ੍ਹਾਂ ਖਿਡਾਰਨ ਨੂੰ ਮੁਫ਼ਤ ਪੜ੍ਹਾਈ, ਹੋਸਟਲ, ਖਾਣਾ ਤੇ ਹੋਰ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਯੂਨੀਵਰਸਿਟੀ ਵੱਲੋਂ ਅਰਜੁਨਾ ਐਵਾਰਡੀ ਪੈਰਾ ਐਥਲੀਟ ਆਟ ਟੀਕਾ ਰਾਮ ਦੇ ਨਾਂ ’ਤੇ ਇੱਕ ਕਰੋੜ ਦੀ ਸ਼ਕਾਲਰਸ਼ਿਪ ਆਰੰਭ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਖਿਡਾਰਨ ਦੇ ਪਿਤਾ ਨਰੇਸ਼ ਤੰਵਰ ਅਤੇ ਕੋਚ ਅਸ਼ੋਕ ਕੁਮਾਰ ਵੀ ਮੌਜੂਦ ਸਨ। ਅਰੁਣਾ ਤੰਵਰ ਨੇ ਕਿਹਾ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਉਹ ਕੋਈ ਕਸਰ ਨਹੀਂ ਛੱਡੇਗੀ। -ਖੇਤਰੀ ਪ੍ਰਤੀਨਿਧ