ਪੱਤਰ ਪ੍ਰੇਰਕ
ਬਨੂੜ, 20 ਅਗਸਤ
ਬਨੂੜ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਨਾਮੀਂ ਸ਼ਰਾਬ ਫੈਕਟਰੀ ਵੱਲੋਂ ਪਿਛਲੇ ਦਿਨੀਂ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰਨ ਵਾਲੇ ਸੱਤ ਨੌਜਵਾਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ।
ਫੈਕਟਰੀ ਵੱਲੋਂ ਇਹ ਸਹਾਇਤਾ ‘ਆਪ’ ਵਿਧਾਇਕਾ ਨੀਨਾ ਮਿੱਤਲ, ਸਥਾਨਕ ਆਗੂ ਐਡਵੋਕੇਟ ਬਿਕਰਮਜੀਤ ਪਾਸੀ ਦੀ ਪਹਿਲਕਦਮੀ ਉੱਤੇ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਅੱਜ ਫੈਕਟਰੀ ਦੇ ਨੁਮਾਇੰਦੇ ਹਾਕਮ ਸਿੰਘ ਨੇ ਭੇਟ ਕੀਤੇ। ਇਸ ਮੌਕੇ ਐਡਵੋਕੇਟ ਬਿਕਰਮਜੀਤ ਪਾਸੀ, ਕੌਂਸਲਰ ਭਜਨ ਲਾਲ, ਬਲਜੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ। ‘ਆਪ’ ਆਗੂਆਂ ਨੇ ਫੈਕਟਰੀ ਪ੍ਰਬੰਧਕਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।