ਜ਼ੀਰਕਪੁਰ (ਪੱਤਰ ਪ੍ਰੇਰਕ): ਪੁਲੀਸ ਨੇ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਔਰਤ ਨੇ ਦੱਸਿਆ ਕਿ ਉਹ ਮੁਹਾਲੀ ਨੌਕਰੀ ਕਰਦੀ ਹੈ ’ਤੇ ਇਨ੍ਹਾਂ ਦਿਨਾਂ ਉਸ ਦੀ ਰਾਤ ਦੀ ਡਿਊਟੀ ਚੱਲ ਰਹੀ ਹੈ। ਲੰਘੀ ਰਾਤ ਉਹ ਡਿਊਟੀ ਤੋਂ ਵਾਪਸ ਆਈ ਤਾਂ ਕੈਬ ਡਰਾਈਵਰ ਨੇ ਉਸ ਨੂੰ ਘਰ ਤੋਂ ਥੋੜ੍ਹਾ ਪਿੱਛੇ ਉਤਾਰ ਦਿੱਤਾ। ਇਸ ਦੌਰਾਨ ਹਨੇਰੇ ਵਿੱਚ ਇਕ ਅਣਪਛਾਤੇ ਵਿਅਕਤੀ ਨੇ ਉਸ ਦਾ ਹੱਥ ਫੜ ਲਿਆ ਅਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਸ ਨੇ ਰੌਲਾ ਪਾਇਆ ਤਾਂ ਉਹ ਵਿਅਕਤੀ ਉਥੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।