ਕਰਮਜੀਤ ਸਿੰਘ ਚਿੱਲਾ
ਬਨੂੜ, 16 ਜੂਨ
ਸਾਬਕਾ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਵੱਲੋਂ ਸਿੱਖਾਂ ਸਬੰਧੀ ਕੀਤੀ ਟਿੱਪਣੀ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ, ਸਾਬਕਾ ਫੌਜੀਆਂ ਅਤੇ ਨੌਜਵਾਨਾਂ ਨੇ ਇੱਥੋਂ ਦੇ ਸਬ ਤਹਿਸੀਲ ਕੰਪਲੈਕਸ ਸਾਹਮਣੇ ਕਿਰਨ ਬੇਦੀ ਦਾ ਪੁਤਲਾ ਸਾੜਿਆ। ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਦੇ ਕੇ ਕਿਰਨ ਬੇਦੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਦੋਸ਼ ਅਧੀਨ ਕਾਰਵਾਈ ਦੀ ਮੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਰਨ ਬੇਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਉਸ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਗੈਰ ਜ਼ਿੰਮੇਵਾਰ ਦੱਸਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ। ਕਿਸਾਨ ਅਤੇ ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਕਾਰਕੁਨ ਕਿਰਪਾਲ ਸਿੰਘ ਸਿਆਊ, ਜੱਗੀ ਕਰਾਲਾ, ਲਖਵਿੰਦਰ ਸਿੰਘ ਕਰਾਲਾ, ਸਤਨਾਮ ਸਿੰਘ ਸੱਤਾ ਖਲੌਰ, ਵਾਹਿਗੁਰੂ ਸਿੰਘ ਜਲਾਲਪੁਰ, ਪ੍ਰੇਮ ਸਿੰਘ ਫੌਜੀ, ਅੰਗੇਰਜ ਸਿੰਘ ਮੁਹਾਲੀ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਗੁਰਵਿੰਦਰ ਸਿੰਘ ਸਿਆਊ, ਭੁਪਿੰਦਰ ਸਿੰਘ ਨੰਡਿਆਲੀ, ਕਿਹਰ ਸਿੰਘ ਥੂਹਾ ਆਦਿ ਦੀ ਅਗਵਾਈ ਹੇਠ ਇੱਥੇ ਇਕੱਤਰ ਹੋਏ।