ਚੰਡੀਗੜ੍ਹ: ਕਾਲਜ ਆਫ ਨਰਸਿੰਗ ਜੀਐੱਮਸੀਐੱਚ-32 ਨੇ ਬੀਐੱਸਸੀ ਦੇ ਅੱਠਵੇਂ ਬੈਚ ਲਈ ਸਹੁੰ ਚੁੱਕ ਸਮਾਗਮ ਕਰਵਾਇਆ। ਇਸ ਮੌਕੇ ਜੀਐੱਮਸੀਐੱਚ ਦੀ ਨਿਰਦੇਸ਼ਕ ਪ੍ਰੋ. ਜਸਬਿੰਦਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰੋ. ਸੁਧੀਰ ਗਰਗ ਅਤੇ ਪ੍ਰੋ. ਏਕੇ ਅਤਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪ੍ਰੋਗਰਾਮ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਮੁੱਖ ਮਹਿਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਬੀਐੱਸਸੀ ਦੀ ਗਿਣਤੀ ਵਿੱਚ ਹੋਏ ਵਾਧੇ ਲਈ ਸਾਰਿਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਨਰਸਿੰਗ ਸੀਟਾਂ ਦੀ ਗਿਣਤੀ 35 ਤੋਂ 60 ਹੋ ਗਈ ਹੈ। -ਟਨਸ