ਮਲੋਆ ਵਿੱਚ ਕਿਰਾਏ ’ਤੇ ਫਲੈਟ ਅਲਾਟ ਕਰਨ ਲਈ ਡਰਾਅ

ਮਲੋਆ ਵਿੱਚ ਕਿਰਾਏ ’ਤੇ ਫਲੈਟ ਅਲਾਟ ਕਰਨ ਲਈ ਡਰਾਅ

ਮੁਕੇਸ਼ ਕੁਮਾਰ
ਚੰਡੀਗੜ੍ਹ, 2 ਦਸੰਬਰ

ਕੇਂਦਰ ਸਰਕਾਰ ਦੀ ਕਿਫ਼ਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਯੋਜਨਾ ਤਹਿਤ ਇਥੋਂ ਦੇ ਸੈਕਟਰ-52 ਅਤੇ 56 ਵਿੱਚ ਟੀਨ ਸ਼ੈੱਡ ਕਲੋਨੀ ਦੇ ਵਾਸੀਆਂ ਨੂੰ ਹਾਊਸਿੰਗ ਬੋਰਡ ਵੱਲੋਂ ਮਲੋਆ ਵਿੱਚ ਬਣਾਏ ਗਏ ਈਡਬਲਿਊਐੱਸ ਫਲੈਟਾਂ ਵਿੱਚ ਕਿਰਾਏ ਦੇ ਆਧਾਰ ’ਤੇ ਸ਼ਿਫਟ ਕਰਨ ਲਈ ਅੱਜ ਲਾਭਪਾਤਰੀਆਂ ਲਈ ਤੀਜੇ ਗੇੜ ਦੇ ਡਰਾਅ ਕੱਢੇ ਗਏ। ਚੰਡੀਗੜ੍ਹ ਦੇ ਉਪ ਜੰਗਲਾਤ ਅਧਿਕਾਰੀ ਅਬਦੁਲ ਕਯਾਮ ਦੀ ਨਿਗਰਾਨੀ ਹੇਠ ਅੱਜ 416 ਫਲੈਟਾਂ ਲਈ ਡਰਾਅ ਕੱਢੇ ਗਏ। ਚੰਡੀਗੜ੍ਹ ਦੇ ਮੁੱਖ ਜੰਗਲਾਤ ਅਧਿਕਾਰੀ ਦਵੇਂਦਰ ਦਲਾਈ ਦੀ ਦੇਖਰੇਖ ਹੇਠ ਇਸ ਯੋਜਨਾ ਤਹਿਤ 352 ਲਾਭਪਾਤਰੀਆਂ ਨੂੰ ਕਿਰਾਏ ਦੇ ਆਧਾਰ ’ਤੇ ਫਲੈਟ ਅਲਾਟ ਕੀਤੇ ਗਏ। ਇਨ੍ਹਾਂ ਵਿੱਚ 13 ਜਣਿਆਂ ਨੂੰ ਅਪੰਗ ਹੋਣ ਕਾਰਨ ਪਹਿਲ ਦੇ ਆਧਾਰ ’ਤੇ ਗਰਾਊਂਡ ਫਲੋਰ ਵਾਲੇ ਫਲੈਟ ਅਲਾਟ ਕੀਤੇ ਗਏ। ਡਰਾਅ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਅਤੇ ਇਸ ਪ੍ਰਕਿਰਿਆ ਨੂੰ ਯੂਟਿਊਬ ’ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ।

ਹਾਊਸਿੰਗ ਬੋਰਡ ਵੱਲੋਂ ਇਥੇ ਸੈਕਟਰ-52 ਦੀ ਟੀਨ ਸ਼ੈੱਡ ਕਲੋਨੀ ਵਿਚ ਵੀ ਡਿਸਪਲੇਅ ਵੈਨ ਰਾਹੀਂ ਡਰਾਅ ਪ੍ਰਕਿਰਿਆ ਦੇ ਸਿੱਧੇ ਪ੍ਰਸਾਰਨ ਦੀ ਵਿਵਸਥਾ ਕੀਤੀ ਗਈ। ਸਫਲ ਲਾਭਪਾਤਰੀਆਂ ਨੂੰ 4 ਦਸੰਬਰ ਨੂੰ ਅਲਾਟਮੈਂਟ ਪੱਤਰ ਅਤੇ ਕਬਜ਼ੇ ਸਬੰਧੀ ਲੋੜੀਂਦੇ ਕਾਗਜ਼ਾਤ ਜਾਰੀ ਕੀਤੇ ਜਾਣਗੇ। ਇਸ ਮਗਰੋਂ 8 ਦਸੰਬਰ ਤੋਂ ਇਨ੍ਹਾਂ ਫਲੈਟਾਂ ਦਾ ਕਬਜ਼ਾ ਦੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਲਾਭਪਾਤਰੀਆਂ ਨੂੰ ਕਬਜ਼ਾ ਮਿਲਣ ਤੋਂ ਤਿੰਨ ਦਿਨ ਦੇ ਅੰਦਰ ਟੀਨ ਸ਼ੈੱਡ ਨੂੰ ਖਾਲੀ ਕਰਕੇ ਆਪਣੇ ਫਲੈਟ ਵਿੱਚ ਸ਼ਿਫਟ ਹੋਣਾ ਪਏਗਾ। ਇਸ ਤੋਂ ਬਾਅਦ ਟੀਨ ਸ਼ੈੱਡ ਕਲੋਨੀ ਦੇ ਲਾਭਪਾਤਰੀਆਂ ਲਈ ਚੌਥੇ ਅਤੇ ਅੰਤਿਮ ਪੜਾਅ ਦੌਰਾਨ 10 ਦਸੰਬਰ ਨੂੰ ਡਰਾਅ ਕੱਢੇ ਜਾਣਗੇ। ਹਾਊਸਿੰਗ ਬੋਰਡ ਵੱਲੋਂ ਇਨ੍ਹਾਂ ਫਲੈਟਾਂ ਨੂੰ ਮਾਸਿਕ ਕਿਰਾਏ ਦੇ ਆਧਾਰ ’ਤੇ ਅਲਾਟ ਕੀਤਾ ਗਿਆ ਹੈ। ਅਲਾਟੀ ਨੂੰ ਫਲੈਟ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣਾ ਹੋਵੇਗਾ ਅਤੇ ਬਿਜਲੀ ਤੇ ਪਾਣੀ ਸਮੇਤ ਹੋਰ ਖਰਚੇ ਵੱਖਰੇ ਹੋਣਗੇ।

ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨੇ ਨਵੇਂ ਅਲਾਟੀਆਂ ਨੂੰ ਅਪੀਲ ਕੀਤੀ ਕਿ ਉਹ ਬੋਰਡ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਫਲੈਟਾਂ ਵਿੱਚ ਨਾਜਾਇਜ਼ ਉਸਾਰੀਆਂ ਨਾ ਕੀਤੀਆਂ ਜਾਣ।

ਯੋਜਨਾ ਤੋਂ ਵਾਂਝੇ ਵਸਨੀਕਾਂ ਨੂੰ ਮਿਲੇਗਾ ਇਕ ਹੋਰ ਮੌਕਾ

ਹਾਊਸਿੰਗ ਬੋਰਡ ਵੱਲੋਂ ਸੈਕਟਰ-52 ਅਤੇ 56 ਵਿੱਚ ਪ੍ਰੀ-ਫੈਬਰੀਕੇਟਿਡ ਸ਼ੈੱਡਾਂ ਦੇ ਉਨ੍ਹਾਂ ਵਸਨੀਕਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇਗਾ ਜਿਹੜੇ ਕਿਸੇ ਕਾਰਨ ਆਪਣੀਆਂ ਅਰਜ਼ੀਆਂ ਕੈਂਪ ਵਿੱਚ ਜਮ੍ਹਾਂ ਨਹੀਂ ਕਰਵਾ ਸਕੇ ਸਨ। ਹਾਊਸਿੰਗ ਬੋਰਡ ਵੱਲੋਂ ਇਸ ਸਹੂਲਤ ਲਈ ਆਖ਼ਰੀ ਮੌਕਾ ਦੇਣ ਲਈ ਅਜਿਹੇ ਲਾਭਪਾਤਰੀਆਂ ਨੂੰ, ਜਿਨ੍ਹਾਂ ਦੇ ਨਾਮ ਸਰਵੇਖਣ ਸੂਚੀ ਵਿੱਚ ਸ਼ਾਮਲ ਹਨ, ਆਪਣੇ ਬਿਨੈ-ਪੱਤਰ 7 ਦਸੰਬਰ ਤੱਕ ਜਮ੍ਹਾਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਬਿਨੈਕਾਰਾਂ ਦੇ ਨਾਮ 10 ਦਸੰਬਰ ਨੂੰ ਕੱਢੇ ਜਾਣ ਵਾਲੇ ਡਰਾਅ ਵਿੱਚ ਸ਼ਾਮਲ ਕੀਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All