ਲੁਧਿਆਣਾ: ਥਾਣਾ ਮੋਤੀ ਨਗਰ ਦੇ ਇਲਾਕੇ ਡਾ. ਅੰਬੇਡਕਰ ਕਲੋਨੀ ਵਿੱਚ ਗਸ਼ਤ ਕਰ ਰਹੀ ਪੁਲੀਸ ’ਤੇ ਹਮਲਾ ਕਰਕੇ ਵਰਦੀ ਪਾੜਨ ਦੇ ਦੋਸ਼ ਹੇਠ ਪੁਲੀਸ ਵੱਲੋਂ ਇੱਕ ਔਰਤ ਸਮੇਤ ਤਿੰਨ ਲੋਕਾਂ ਜਣਿਆਂ ਕੇਸ ਦਰਜ ਕਰ ਲਿਆ ਹੈ। ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਪੁਲੀਸ ਜਦੋਂ ਅੰਬੇਡਕਰ ਕਲੋਨੀ ਅੰਦਰ ਗਈ ਤਾਂ ਇੱਕ ਲੜਕਾ ਸ਼ੱਕੀ ਹਾਲਾਤ ਵਿੱਚ ਘੁੰਮ ਰਿਹਾ ਸੀ। ਪੁਲੀਸ ਜਦੋਂ ਉਸ ਪਾਸੋਂ ਨਾਮ ਪਤਾ ਪੁੱਛਣ ਲੱਗੀ ਤਾਂ ਉਸ ਨੇ ਆਵਾਜ਼ ਮਾਰਕੇ 2/3 ਅਣਪਛਾਤੇ ਵਿਅਕਤੀ ਅਤੇ ਔਰਤਾਂ ਨੂੰ ਬੁਲਾ ਕੇ ਪੁਲੀਸ ਪਾਰਟੀ ਦੇ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਉਸ ਦੀ ਪਹਿਨੀ ਵਰਦੀ ਫਾੜ ਦਿੱਤੀ। ਬੱਬੂ, ਉਸ ਦੇ ਪੁੱਤਰ ਕਾਸ਼ਾ ਅਤੇ ਪਤਨੀ ਸੁਮਨ ਵਾਸੀਆਨ ਅੰਬੇਡਕਰ ਕਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ