ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੂੰ ਦੇਵ ਸਿੰਘ ਵਾਸੀ ਕਿਰਾਏਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਉਹ ਗਊਸ਼ਾਲਾ ਰੋਡ ’ਤੇ ਚੌਕੀਦਾਰੀ ਕਰਦਾ ਹੈ। ਰਾਤ 2:15 ਵਜੇ ਦੋ ਲੜਕੇ ਮੋਟਰਸਾਈਕਲ ’ਤੇ ਆਏ ਤੇ ਉਸ ਦਾ ਮੋਬਾਈਲ ਖੋਹ ਕੇ ਲੈ ਗਏ। ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਸੰਨੀ ਵਾਸੀ ਭਾਮੀਆਂ ਕਲਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਖੋਹ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਆਤਮ ਨਗਰ ਵਾਸੀ ਸਚਿਨ ਰਾਏ ਨੇ ਦੱਸਿਆ ਕਿ ਉਹ ਕੇਨਰਾ ਬੈਂਕ ਮਿੱਲਰ ਗੰਜ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਆਇਆ ਇਕ ਲੜਕਾ ਉਸ ਦਾ ਮੋਬਾਈਲ ਖੋਹ ਕੇ ਲੈ ਗਿਆ। -ਨਿੱਜੀ ਪੱਤਰ ਪ੍ਰੇਰਕ