ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਇੱਥੋਂ ਦੇ ਸੈਕਟਰ-16 ਵਿੱਚ ਸਥਿਤ ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਰਕੇ ਡਾਕਟਰ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 55 ਸਾਲਾਂ ਗੋਪਾਲ ਕਿਸ਼ਨ ਬਾਂਸਲ ਵਜੋਂ ਹੋਈ ਹੈ। ਮ੍ਰਿਤਕ ਡਾਕਟਰ ਆਪਣੇ ਪਰਿਵਾਰ ਸਣੇ ਸੈਕਟਰ-16 ਵਿੱਚ ਦੂਜੀ ਮੰਜ਼ਿਲ ’ਤੇ ਰਹਿੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲ ਕਿਸ਼ਨ ਬਾਂਸਲ ਕਰੋਨੀ ਤੋਂ ਠੀਕ ਹੋ ਕੇ ਹਟੇ ਹਨ। ਜੋ ਕਿ ਭੇਤਭਰੇ ਹਾਲਾਤ ਵਿੱਚ ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗ ਗਿਆ। ਜਿਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਸ਼ੱਕ ਹੈ ਕਿ ਉਹ ਘਰ ਦੀ ਖਿੜਕੀ ਖੋਲ੍ਹ ਰਹੇ ਸਨ ਜੋ ਕਿ ਹੇਠਾਂ ਡਿੱਗ ਗਏ। ਥਾਣਾ ਸੈਕਟਰ-17 ਦੀ ਪੁਲੀਸ ਖੁਦਕੁਸ਼ੀ ਨਾਲ ਜੋੜ ਕੇ ਜਾਂਚ ਕਰ ਰਹੀ ਹੈ।