ਚੰਡੀਗੜ੍ਹ: ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 46 ਦੇ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਦੀ ਅਗਵਾਈ ਹੇਠ ਬੁੱਧੀਜੀਵੀਆਂ ਦੇ ਵਫ਼ਦ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਜਪਾਲ ਨੇ ‘ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸੌ ਸਾਲ’ ਪੁਸਤਕ ਰਿਲੀਜ਼ ਕੀਤੀ। ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਇਸ ਪੁਸਤਕ ਦੀ ਭੂਮਿਕਾ ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ, ਨਵੀਂ ਦਿੱਲੀ ਦੇ ਕੌਮੀ ਸੰਗਠਨ ਸਕੱਤਰ ਡਾ. ਬਾਲਮੁਕੁੰਦ ਪਾਂਡੇ ਨੇ ਲਿਖੀ ਹੈ। ਪ੍ਰਸ਼ਾਸਕ ਨੇ ਕਿਹਾ ਕਿ ਪੁਸਤਕ ਵਿੱਚ ਲੇਖਕ ਡਾ. ਪ੍ਰਸ਼ਾਂਤ ਗੌਰਵ ਅਤੇ ਡਾ. ਰਾਜੇਸ਼ ਚੰਦਰ ਵੱਲੋਂ ਘਟਨਾ ਦੇ ਤੱਥਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਅਤੇ ਪੋਸਟ ਵਾਈਸ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਪ੍ਰਸ਼ਾਸਕ ਨੂੰ ਪੁਸਤਕ ਭੇਟ ਕੀਤੀ। -ਟਨਸ