ਨਵੀਂ ਦਿੱਲੀ, 29 ਅਕਤੂਬਰ
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕੇਂਦਰੀ ਖੇਤਰ ਦੇ 1.5 ਕਰੋੜ ਕਾਮਿਆਂ ਲਈ ਮਹਿੰਗਾਈ ਭੱਤੇ ਦੀ ਦਰ ਵਿੱਚ ਸੋਧ ਕੀਤੀ ਹੈ। ਮਹਿੰਗਾਈ ਭੱਤੇ ਵਿੱਚ ਵਾਧਾ 1 ਅਕਤੂਬਰ ਤੋਂ ਲਾਗੂ ਹੋਵੇਗਾ, ਜਿਸ ਨਾਲ ਕੇਂਦਰੀ ਖੇਤਰ ਦੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਹੋਵੇਗਾ।