ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਵਿੱਤੀ ਘਾਟਾ 11.58 ਲੱਖ ਕਰੋੜ ਰੁਪਏ ਹੋ ਗਿਆ ਹੈ। ਦਸੰਬਰ 2020 ਦੇ ਅਖੀਰ ਤੱਕ ਇਹ ਬਜਟ ਅੰਦਾਜ਼ਿਆਂ ਦਾ 145.5 ਪ੍ਰਤੀਸ਼ਤ ਹੈ। ਮਹਾਮਾਰੀ ਕਾਰਨ ਆਮ ਕਾਰੋਬਾਰ ਬੰਦ ਰਹੇ ਹਨ ਤੇ ਲੌਕਡਾਊਨ ਕਾਰਨ ਵੀ ਮਾਲੀ ਘਾਟਾ ਵਧਿਆ ਹੈ। ਕੰਪਟਰੋਲਰ ਜਨਰਲ ਆਫ਼ ਅਕਾਊਂਟਸ ਵੱਲੋਂ ਜਾਰੀ ਅੰਕੜਿਆਂ ਵਿਚ ਪਿਛਲੇ ਵਿੱਤੀ ਵਰ੍ਹੇ ’ਚ ਇਹ ਘਾਟਾ 132.4 ਪ੍ਰਤੀਸ਼ਤ ਸੀ। ਅੰਕੜਿਆਂ ਮੁਤਾਬਕ ਭਾਰਤ ਸਰਕਾਰ ਨੇ ਦਸੰਬਰ 2020 ਤੱਕ 11.21 ਕਰੋੜ ਰੁਪਏ ਇਕੱਤਰ ਕੀਤੇ ਸਨ। ਇਹ ਮਾਲੀਆ ਟੈਕਸ, ਗ਼ੈਰ ਟੈਕਸ ਰਾਸ਼ੀ ਤੇ ਹੋਰ ਪੂੰਜੀ ਦੇ ਰੂਪ ਵਿਚ ਸੀ। ਟੈਕਸ ਹਿੱਸੇਦਾਰੀ ਦੇ ਰੂਪ ਵਿਚ ਰਾਜਾਂ ਨੂੰ ਵੀ 3,71,640 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰ ਦਾ ਕੁੱਲ ਖ਼ਰਚਾ 22.80 ਲੱਖ ਕਰੋੜ ਰੁਪਏ ਰਿਹਾ ਹੈ। -ਪੀਟੀਆਈ