ਨਵੀਂ ਦਿੱਲੀ, 9 ਅਪਰੈਲ
ਵਿੱਤੀ ਸਾਲ 2020-21 ਵਿਚ ਕੁੱਲ ਸਿੱਧੇ ਕਰਾਂ ਦੀ ਵਸੂਲੀ 9.45 ਲੱਖ ਕਰੋੜ ਰੁਪਏ ਰਹੀ, ਜੋ ਬਜਟ ਵਿਚ ਸੋਧੇ ਹੋਏ ਅਨੁਮਾਨ ਨਾਲੋਂ ਪੰਜ ਫੀਸਦ ਵੱਧ ਹੈ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਪੀਸੀ ਮੋਦੀ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਨੇ ਵਿੱਤੀ ਸਾਲ 2020-21 ਵਿਚ ਰਿਫੰਡ ਜਾਰੀ ਕਰਨ ਦੇ ਬਾਵਜੂਦ ਸੋਧੇ ਹੋਏ ਅਨੁਮਾਨਾਂ ਨਾਲੋਂ ਵਧੇਰੇ ਟੈਕਸ ਇਕੱਤਰ ਕੀਤਾ ਹੈ। ਵਿੱਤੀ ਸਾਲ ਦੌਰਾਨ ਸ਼ੁੱਧ ਕਾਰਪੋਰੇਟ ਟੈਕਸ ਉਗਰਾਹੀ 4.57 ਲੱਖ ਕਰੋੜ, ਜਦੋਂਕਿ ਸ਼ੁੱਧ ਵਿਅਗਤੀਗਤ ਆਮਦਨ ਟੈਕਸ 4.71 ਲੱਖ ਕਰੋੜ ਰੁਪਏ ਰਿਹਾ।