ਮੁੰਬਈ, 12 ਨਵੰਬਰ
ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਇਕ ਰਿਪੋਰਟ ਅਨੁਸਾਰ ਜੁਲਾਈ ਤੋਂ ਸਤੰਬਰ ਦੇ ਅਰਸੇ ਦੌਰਾਨ ਭਾਰਤ ਜੀਡੀਪੀ ਵਿਚ ਗਿਰਾਵਟ ਕਾਰਨ ਤਕਨੀਕੀ ਤੌਰ ਤੇ ਮੰਦੀ ਵਿਚ ਦਾਖਲ ਹੋ ਗਿਆ ਹੈ। ਆਰਬੀਆਈ ਦੇ ਆਰਥਿਕ ਗਤੀਵਿਧੀ ਸੂਚਕ ਮੁਤਾਬਕ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਭਾਰਤ ਦੀ ਜੀਡੀਪੀ ਨਕਾਰਾਤਮਕ ਰਹੀ ਅਤੇ ਇਸ ਤਿਮਾਹੀ ਦੇ ਦੌਰਾਨ ਜੀਡੀਪੀ ਵਿਚ 8.6 ਫ਼ੀਸਦ ਦੀ ਗਿਰਾਵਟ ਆਈ।
ਇਸ ਵਿਚ ਕਿਹਾ ਗਿਆ ਹੈ, “ਭਾਰਤ ਦੂਜੀ ਤਿਮਾਹੀ ਵਿੱਚ ਜੀਡੀਪੀ ਦੀ ਗਿਰਾਵਟ ਨਾਲ ਆਪਣੇ ਇਤਿਹਾਸ ਵਿਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ਵਿਚ ਤਕਨੀਕੀ ਮੰਦੀ ਵਿਚ ਦਾਖਲ ਹੋਇਆ ਹੈ।