ਪੱਤਰ ਪ੍ਰੇਰਕ
ਬਠਿੰਡਾ, 22 ਅਕਤੂਬਰ
ਜ਼ਿਲ੍ਹਾ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਰੁਖ਼ਸਾਰ ਵੱਲੋਂ ਅੱਜ ਸਥਾਨਕ ਬਿਰਧ ਆਸ਼ਰਮ, ਚਿਲਡਰਨ ਹੋਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬਿਰਧ ਆਸ਼ਰਮ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਫ਼ਲਾਂ ਤੇ ਮਠਿਆਈ ਵੰਡੀ। ਫਿਰ ਉਨ੍ਹਾਂ ਨੇ ਮਹੰਤ ਗੁਰਬੰਤਾ ਦਾਸ ਵਿਸ਼ੇਸ਼ ਲੋੜਾਂ ਵਾਲੇ ਸਕੂਲ ਅਤੇ ਚਿਲਡਰਨ ਹੋਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਬੱਚਿਆਂ ਨੂੰ ਵੀ ਫ਼ਲ ਅਤੇ ਮਠਿਆਈ ਵੰਡੀ ਅਤੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।