ਸਾਹਿਤ ਸਭਾ ਵੱਲੋਂ ਪੁਸਤਕ ‘ਸਾਂਝੀ ਉਡਾਰੀ’ ਲੋਕ ਅਰਪਣ

ਸਾਹਿਤ ਸਭਾ ਵੱਲੋਂ ਪੁਸਤਕ ‘ਸਾਂਝੀ ਉਡਾਰੀ’ ਲੋਕ ਅਰਪਣ

ਪੁਸਤਕ ‘ਸਾਂਝੀ ਉਡਾਰੀ’ ਰਿਲੀਜ਼ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਦੇ ਮੈਂਬਰ।

 ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 7 ਜੁਲਾਈ 

ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੇ ਘਰ ’ਚ ਗੁਰੂ ਨਾਨਕ ਕਲੋਨੀ ਵਿੱਚ ਹੋਈ। ਇਸ ਮੌਕੇ ਸਭਾ ਵੱਲੋਂ ਸਾਹਿਤ ਸਭਾ ਫ਼ਰੀਦਕੋਟ ਦੇ ਲੇਖਕ ਗੁਰਤੇਜ ਪੱਖੀ ਦੀ ਸੰਪਾਦਨਾ ਹੇਠ ਸਾਂਝੀ ਪੁਸਤਕ ‘ਸਾਂਝੀ ਉਡਾਰੀ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਉਪਰੰਤ ਸਭਾ ਵੱਲੋਂ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੇ ਘਰ ਪੋਤਰਾ ਹੋਣ ਦੀ ਖੁਸ਼ੀ ‘ਚ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ਕਵੀਆਂ ਨੇ ਬੇਰੁਜ਼ਗਾਰੀ, ਕਰੋਨਾ, ਸਮਾਜਿਕ ਰਿਸ਼ਤੇ, ਸਰਕਾਰ ਦੀ ਨਾਕਾਮੀ, ਅਮੀਰਾਂ ਵੱਲੋਂ ਗਰੀਬ ਮਜ਼ਦੂਰ ਨਾਲ ਹੋ ਰਹੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਤੇ ਕਿਰਤ ਦੀ ਬੇਕਦਰੀ ਆਦਿ ਵਿਸ਼ਿਆਂ ’ਤੇ ਰਚਨਾਵਾਂ ਸੁਣਾਈਆਂ। ਰਚਨਾਵਾਂ ਦੇ ਦੌਰ ਵਿੱਚ ਪ੍ਰਿੰ. ਨਵਰਾਹੀ ਘੁਗਿਆਣਵੀ, ਇਕਬਾਲ ਸਿੰਘ ਘਾਰੂ, ਪ੍ਰੋ. ਪਾਲ ਸਿੰਘ ਪਾਲ, ਧਰਮ ਪ੍ਰਵਾਨਾ, ਸ਼ਿਵ ਨਾਥ ਦਰਦੀ, ਸੁਰਿੰਦਰ ਪਾਲ ਸ਼ਰਮਾ, ਰਾਜ ਧਾਲੀਵਾਲ, ਗੁਰਤੇਜ ਪੱਖੀ ਕਲਾਂ, ਵਤਨਵੀਰ ਜ਼ਖ਼ਮੀ, ਦਿਆਲ ਸਿੰਘ ਸਾਕੀ ਅਤੇ ਜਸਵੰਤ ਸਿੰਘ ਸਰਾਂ ਨੇ ਭਾਗ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All