ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 16 ਅਗਸਤ
ਅੱਜ ਸਵੇਰੇ ਗੂਗਾ ਮਾੜੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਜੀਪ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਿੰਡ ਨੌਰੰਗ ’ਚ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਜੀਪ ’ਚ ਸਵਾਰ ਇਕ ਬੱਚੇ ਸਣੇ 3 ਜਣਿਆਂ ਦੀ ਮੌਤ ਹੋ ਗਈ। ਜੀਪ ਵਿੱਚ 15 ਦੇ ਕਰੀਬ ਮਹਿਲਾਵਾਂ, ਬੱਚੇ ਅਤੇ ਮਰਦ ਸਵਾਰ ਸਨ। ਜੀਪ ਚਾਲਕ ਨੇ ਜ਼ਖ਼ਮੀਆਂ ਨੂੰ ਰਾਮਾਂ ਮੰਡੀ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ। ਘਟਨਾ ’ਚ ਚਾਰ ਵਿਅਕਤੀ ਜ਼ਖਮੀ ਹੋ ਗਏ। ਇਹ ਸਾਰੇ ਰਾਜਸਥਾਨ ਦੇ ਇਤਿਹਾਸਕ ਬਾਬਾ ਰਾਮਦੇਵ ਦੇ ਮੰਦਰ ਗੂਗਾ ਮਾੜੀ ਦੇ ਦਰਸ਼ਨ ਕਰਕੇ ਬਠਿੰਡਾ ਵਾਪਸ ਆ ਰਹੇ ਸਨ।