ਪੱਤਰ ਪ੍ਰੇਰਕ
ਬਠਿੰਡਾ, 11 ਦਸੰਬਰ
ਇਥੇ ਅੱਜ ਬਾਦੀ ਹਸਪਤਾਲ ਕੋਲ ਇਕ ਲਾਵਾਰਿਸ ਸੂਟਕੇਸ ਮਿਲਣ ਕਾਰਨ ਦਹਿਸ਼ਤ ਫੈਲ ਗਈ। ਲਾਵਾਰਸ ਸੂਟਕੇਸ ਕਾਰਨ ਬਠਿੰਡਾ ਪੁਲੀਸ ਵਿੱਚ ਭਾਜੜ ਮਚੀ ਰਹੀ। ਮੌਕੇ ’ਤੇ ਥਾਣਾ ਕੋਤਵਾਲੀ ਪੁਲੀਸ ਦੇ ਇੰਸਪੈਕਟਰ ਨਰਿੰਦਰ ਕੁਮਾਰ ਅਤੇ ਬੰਬ ਨਿਰੋਧਕ, ਦਸਤਾ ਪੁਲੀਸ ਫੋਰਸ ਸਮੇਤ, ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਤੇ ਸਿਹਤ ਮਹਿਕਮੇ ਦੀਆਂ ਟੀਮਾਂ ਵੀ ਪੁੱਜੀਆਂ। ਮੌਕੇ ’ਤੇ ਬੰਬ ਨਿਰੋਧਕ ਦਸਤੇ ਦੀ ਟੀਮ ਦੇ ਮੈਂਬਰਾਂ ਸ਼ੱਕੀ ਸੂਟਕੇਸ ਦਾ ਮੁਆਇਨਾ ਕਰਨ ਤੋਂ ਬਾਅਦ ਡੰਡੇ ਨਾਲ ਚੁੱਕ ਕੇ ਇਕ ਵਾਹਨ ਰਾਹੀਂ ਕਿਸੇ ਖੁੱਲ੍ਹੀ ਜਗ੍ਹਾ ’ਤੇ ਲੈ ਗਏ। ਸੂਟਕੇਸ ਵਿੱਚ ਕੋਈ ਬਰੂਦੀ ਵਸਤੂ ਨਹੀਂ ਮਿਲੀ।