ਬਠਿੰਡਾ: ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 2 ਵਜੇ ਚਾਈਲਡ ਲਾਈਨ ਬਠਿੰਡਾ ਦੇ ਟੋਲ ਫਰੀ ਨੰਬਰ 1098 ਰਾਹੀਂ ਮਿਲੀ ਜਾਣਕਾਰੀ ਅਨੁਸਾਰ ਮਿਲੀਆਂ ਤਿੰਨ ਗੁੰਮਸ਼ੁਦਾ ਬੱਚੀਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਥਾਨਕ ਰੇਲਵੇ ਸਟੇਸ਼ਨ ਤੋਂ ਮਿਲੀਆਂ ਇਨਾਂ ਲਾਵਾਰਿਸ ਲੜਕੀਆ ਵਿੱਚ ਦੋ ਦੀ ਉਮਰ 11-11 ਸਾਲ ਅਤੇ ਇੱਕ 9 ਸਾਲ ਹੈ। ਲੜਕੀਆਂ ਨੇ ਆਪਣੇ ਨਾਮ ਅਮਾਨਤ ਵਾਸੀ ਪਟਿਆਲਾ, ਗੁਜਨਣ ਉਰਫ ਪੂਜਾ ਯੁਮਨਾਨਗਰ ਹਰਿਆਣਾ ਅਤੇ ਸੁਮਨ ਉਰਫ ਚਾਦਨੀ ਯਮੁਨਾਨਗਰ ਹਰਿਆਣਾ ਦੱਸਿਆ ਗਿਆ। ਇਹ ਤਿੰਨੋਂ ਲੜਕੀਆਂ ਆਪਸ ਵਿੱਚ ਰਿਸ਼ਤੇਦਾਰ ਸਨਸ ਇਹ ਮੁੰਬਈ ਘੁੰਮਣ ਜਾਣਾ ਚਾਹੁੰਦੀਆਂ ਸਨ ਤੇ ਪਰਿਵਾਰਾਂ ਨੂੰ ਦੱਸੇ ਬਿਨਾਂ ਰੇਲਵੇ ਸਟੇਸ਼ਨ ਪਟਿਆਲਾ ਤੋਂ ਗੱਡੀ ਵਿੱਚ ਬੈਠ ਗਈਆਂ। -ਪੱਤਰ ਪ੍ਰੇਰਕ