ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਮਾਰਚ
ਇਥੋਂ ਦੇ ਗਰੀਬ ਪਰਿਵਾਰ ਨੇ ਆਪਣੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ 25 ਸਾਲ ਦੀ ਧੀ ਬਿਲਕੁਲ ਅਨਪੜ੍ਹ ਹੈ ਅਤੇ ਘਰਾਂ ਵਿੱਚ ਕੰਮ ਕਰਦੀ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਇਕ ਮਹਿਲਾ ਏਜੰਟ ਨੇ ਚੰਗੀ ਕਮਾਈ ਦਾ ਲਾਲਚ ਕੇ ਕੇ ਉਨ੍ਹਾਂ ਦੀ ਧੀ ਨੂੰ ਦੁਬਈ ਭੇਜ ਦਿੱਤਾ ਸੀ। ਪੀੜਤ ਮੁਟਿਆਰ ਦੀ ਮਾਂ ਕਮਲੇਸ਼ ਨੇ ਦੱਸਿਆ ਕਿ ਉਸ ਦੀ ਧੀ ਨੇ ਫੋਨ ’ਤੇ ਦੱਸਿਆ ਕਿ ਉੱਥੇ ਉਸ ਨੂੰ ਵੇਚ ਦਿੱਤਾ ਗਿਆ ਅਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਉਹ ਉੱਥੋਂ ਨਿਕਲ ਨਹੀਂ ਸਕਦੀ। ਉਨ੍ਹਾਂ ਦੱਸਿਆ ਕਿ ਉਸ ਨੇ ਮਹਿਲਾ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਨ੍ਹਾਂ ਧੀ ਨੂੰ ਵਾਪਸ ਭਾਰਤ ਮੰਗਵਾਉਣ ਬਦਲੇ ਹੋਰ ਲੜਕੀ ਉਥੇ ਭੇਜਣ ਦੀ ਸ਼ਰਤ ਰੱਖ ਦਿੱਤੀ ਹੈ।