ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਜਨਵਰੀ
ਬਠਿੰਡਾ (ਸ਼ਹਿਰੀ) ਸੀਟ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ ਵਾਰਡ ਨੰ. 45 ਦੇ ਪ੍ਰਤਾਪ ਨਗਰ ’ਚ ਕੀਤੀ ਗਈ ਨੁੱਕੜ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਬੀਬੀਆਂ ਵੱਲੋਂ ਚੋਣ ਪ੍ਰਚਾਰ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਥੇ ਕਿਰਨਦੀਪ ਕੌਰ, ਨਵਜੀਤ ਕੌਰ ਅਤੇ ਹੋਰਨਾਂ ਨੇ ਆਖਿਆ ਕਿ ਉਹ ‘ਆਪ’ ਦੇ ਦਿੱਲੀ ਮਾਡਲ ਤੋਂ ਕਾਇਲ ਹੋ ਕੇ ਪਾਰਟੀ ਦੇ ਹੱਕ ’ਚ ਡਟੀਆਂ ਹਨ ਅਤੇ ਉਹ ਚਾਹੁੰਦੀਆਂ ਹਨ ਕਿ ਪੰਜਾਬ ਵਿੱਚ ਵੀ ਅਜਿਹੀ ਸਰਕਾਰ ਹੋਵੇ, ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਔਰਤਾਂ ਦਾ ਮਾਣ-ਸਨਮਾਨ ਮਿਲੇ। ਜਗਰੂਪ ਸਿੰਘ ਗਿੱਲ ਮਹਿਲਾਵਾਂ ਦੀਆਂ ਭਾਵਨਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਢਾਂਚੇ ’ਚ ਇਨਕਲਾਬੀ ਪ੍ਰੀਵਰਤਨ ਨਜ਼ਰ ਆਵੇਗਾ। ਉਨ੍ਹਾਂ ਬੀਬੀਆਂ ਦੀ ਪੇਸ਼ਕਸ਼ ਸਵੀਕਾਰਦਿਆਂ ਸਿਰੋਪੇ ਪਹਿਨਾ ਕੇ ਪਾਰਟੀ ਵਿੱਚ ‘ਜੀ ਆਇਆਂ’ ਕਿਹਾ।