ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 10 ਮਾਰਚ
ਜ਼ਿਲ੍ਹੇ ਦੀਆਂ ਸਾਰੀਆਂ 6 ਵਿਧਾਨ ਸਭਾ (90-ਰਾਮਪੁਰਾ, 91-ਭੁੱਚੋਂ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ ਤੇ 95-ਮੌੜ) ਸੀਟਾਂ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜੇਤੂ ਰਹੇ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨਤੀਜਿਆਂ ਬਾਰੇ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਤੋਂ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ 55715 ਵੋਟਾਂ ਪ੍ਰਾਪਤ ਕਰਕੇ ਤੇ 10329 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿੰਕਦਰ ਸਿੰਘ ਮਲੂਕਾ ਨੇ 45386 ਵੋਟਾਂ, ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਕਾਂਗੜ ਨੇ 28077 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਬਲਜਿੰਦਰ ਸਿੰਘ ਨੇ 2529 ਵੋਟਾਂ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 1023 ਵੋਟਾਂ ਪ੍ਰਾਪਤ ਕੀਤੀਆਂ। ਵਿਧਾਨ ਸਭਾ ਹਲਕਾ 91-ਭੁੱਚੋਂ ਮੰਡੀ ਤੋਂ ਆਪ ਦੇ ਜਗਸੀਰ ਸਿੰਘ 85778 ਨੇ ਵੋਟਾਂ ਪ੍ਰਾਪਤ ਕਰਕੇ ਤੇ 50212 ਫ਼ਰਕ ਨਾਲ ਜੇਤੂ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਕੋਟਫ਼ੱਤਾ ਨੇ 35566 ਵੋਟਾਂ, ਕਾਂਗਰਸ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ 20681 ਵੋਟਾਂ, ਆਜ਼ਾਦ ਉਮੀਦਵਾਰ ਬਲਦੇਵ ਸਿੰਘ ਆਕਲੀਆਂ ਨੇ 2546 ਵੋਟਾਂ, ਭਾਜਪਾ ਦੇ ਉਮੀਦਵਾਰ ਰੁਪਿੰਦਰ ਸਿੰਘ ਨੇ 2330 ਵੋਟਾਂ ਪ੍ਰਾਪਤ ਕੀਤੀਆਂ। ਵਿਧਾਨ ਸਭਾ ਹਲਕਾ 92-ਬਠਿੰਡਾ (ਸ਼ਹਿਰੀ) ਤੋਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ 93057 ਵੋਟਾਂ ਲੈ ਕੇ 63581 ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ 29476 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ 24183 ਵੋਟਾਂ, ਭਾਜਪਾ ਉਮੀਦਵਾਰ ਰਾਜ ਕੁਮਾਰ ਨੇ 12761 ਵੋਟਾਂ ਪ੍ਰਾਪਤ ਕੀਤੀਆਂ। ਵਿਧਾਨ ਸਭਾ ਹਲਕਾ 93-ਬਠਿੰਡਾ (ਦਿਹਾਤੀ) ਤੋਂ ਆਪ ਉਮੀਦਵਾਰ ਅਮਿਤ ਰਤਨ 66096 ਵੋਟਾਂ ਲੈ ਕੇ 35479 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਅਕਾਲੀ ਦਲ ਉਮੀਦਵਾਰ ਪ੍ਰਕਾਸ਼ ਭੱਟੀ ਨੇ 30617 ਵੋਟਾਂ, ਕਾਂਗਰਸ ਦੇ ਹਰਵਿੰਦਰ ਸਿੰਘ ਨੇ 22716 ਵੋਟਾਂ ਤੇ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਨੇ 1130 ਵੋਟਾਂ ਲਈਆਂ। ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ ਆਪ ਉਮੀਦਵਾਰ ਬਲਜਿੰਦਰ ਕੌਰ 48753 ਵੋਟਾਂ ਪ੍ਰਾਪਤ ਕਰਕੇ 15252 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਅਕਾਲੀ ਦਲ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਨੇ 35501 ਵੋਟਾਂ, ਕਾਂਗਰਸ ਦੇ ਖੁਸ਼ਬਾਜ ਸਿੰਘ ਜਟਾਣਾ ਨੇ 26628 ਵੋਟਾਂ, ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ 12623 ਵੋਟਾਂ ਤੇ ਭਾਜਪਾ ਦੇ ਰਵੀਪ੍ਰੀਤ ਸਿੰਘ ਨੇ 4369 ਵੋਟਾਂ ਪ੍ਲਈਆਂ। ਵਿਧਾਨ ਸਭਾ ਹਲਕਾ 95-ਮੌੜ ਤੋਂ ਆਪ ਦੇ ਸੁਖਬੀਰ ਸਿੰਘ ਮਾਈਸਰਖ਼ਾਨਾ 63099 ਵੋਟਾਂ ਪ੍ਰਾਪਤ ਕਰਕੇ ਤੇ 35008 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਅਜ਼ਾਦ ਉਮੀਦਵਾਰ ਲੱਖਾ ਸਿੰਘ ਸਿਧਾਣਾ ਨੇ 28091 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ 23355 ਵੋਟਾਂ, ਕਾਂਗਰਸ ਦੇ ਡਾ. ਮਨੋਜ ਬਾਲਾ ਬਾਂਸਲ ਨੇ 15034 ਵੋਟਾਂ ਅਤੇ ਭਾਜਪਾ ਦੇ ਦਿਆਲ ਸੋਢੀ ਨੇ 3418 ਵੋਟਾਂ ਪ੍ਰਾਪਤ ਕੀਤੀਆਂ।
ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ) ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਵਿਰੋਧੀ ਅਕਾਲੀ-ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਤੋਂ 15252 ਵੋਟਾਂ ਦੀ ਲੀਡ ਲੈ ਕੇ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਤੇ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਦੂਜੀ ਵਾਰ ਨਿਰਾਸ਼ਾ ਦੇਖਣੀ ਪਈ। ਹਲਕਾ ਤਲਵੰਡੀ ਸਾਬੋ ਤੋਂ ਆਪ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ 48753 ਵੋਟਾਂ, ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ 33501 ਵੋਟਾਂ, ਕਾਂਗਰਸ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਨੂੰ 26628, ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੂੰ 4369 ਵੋਟਾਂ, ਮਾਸਟਰ ਤਜਿੰਦਰਪਾਲ ਜਨ ਆਸਰਾ ਪਾਰਟੀ ਨੂੰ 1255 ਵੋਟਾਂ ਪਈਆਂ। ਆਜ਼ਾਦ ਉਮੀਦਵਾਰਾਂ ਸੁਖਜੀਤ ਸਿੰਘ ਨੂੰ 831 ਵੋਟਾਂ, ਸੁਖਪ੍ਰੀਤ ਸਿੰਘ ਨੂੰ 99 ਵੋਟਾਂ, ਹਰਜਿੰਦਰ ਸਿੰਘ ਮਿੱਠਨ ਨੂੰ 313 ਵੋਟਾਂ, ਸਾਬਕਾ ਰਾਜ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ 12623 ਵੋਟਾਂ, ਕਮਲਜੀਤ ਕੌਰ ਨੂੰ 318 ਵੋਟਾਂ, ਜਗਸੀਰ ਸਿੰਘ ਨੂੰ 235 ਵੋਟਾਂ, ਦਵਿੰਦਰ ਸਿੰਘ ਨੂੰ 246 ਵੋਟਾਂ, ਬਲਜਿੰਦਰ ਸਿੰਘ ਨੂੰ 345 ਵੋਟਾਂ, ਬਲਵਾਨ ਸਿੰਘ ਨੂੰ 538 ਵੋਟਾਂ ਅਤੇ ਰਿੰਪੀ ਕੌਰ ਨੂੰ 544 ਵੋਟਾਂ ਪਈਆਂ।
ਬਠਿੰਡਾ ਦੀਆਂ ਸਾਰੀਆਂ ਸੀਟਾਂ ’ਤੇ ਹੂੰਝਾ ਫੇਰੂ ਜਿੱਤ ਹਾਸਲ ਕਰਨ ਤੋਂ ਬਾਅਦ ਖੁਸ਼ੀ ਵਿੱਚ ਝੂਮਦੇ ਹੋਏ ‘ਆਪ’ ਵਰਕਰ। – ਫੋਟੋ ਪਵਨ ਸ਼ਰਮਾ