ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚਣ ’ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਗੋਲਡਨ ਗੇਟ ’ਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਨੂੰ ਫ਼ਤਵਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਪਹਿਲੇ ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਪਰੰਤ ਉਹ ਗੁਰੂ ਘਰ ਦਾ ਅਸ਼ੀਰਵਾਦ ਲੈਣ ਲਈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਏ। ਜਿਥੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਹ ਦੁਰਗਿਆਣਾ ਮੰਦਿਰ ਵੀ ਮੱਥਾ ਟੇਕਣ ਵਾਸਤੇ ਗਏ।
ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਆਪ ਆਗੂ ਇਕਬਾਲ ਸਿੰਘ, ਪ੍ਰਭਬੀਰ ਸਿੰਘ ਬਰਾੜ, ਜਗਦੀਪ ਸਿੰਘ, ਅਸ਼ੋਕ ਤਲਵਾਰ, ਜਸਪ੍ਰੀਤ ਸਿੰਘ, ਅਨਿਲ ਮਹਾਜਨ, ਵਿਕਰਮਜੀਤ ਵਿੱਕੀ, ਕਿਸਾਨ ਵਿੰਗ ਸਕੱਤਰ ਸਤਵਿੰਦਰ ਸਿੰਘ ਜੌਹਲ, ਡਾ. ਇੰਦਰਪਾਲ, ਭਗਵੰਤ ਸਿੰਘ ਕੰਵਲ, ਰਵਿੰਦਰ ਹੰਸ, ਦੀਕਸ਼ਿਤ ਧਵਨ, ਜਸਪਾਲ ਭੁੱਲਰ, ਨਰਿੰਦਰ ਮਰਵਾਹਾ, ਮੋਤੀ ਲਾਲ,ਜੁਪਿੰਦਰ ਸਿੰਘ,ਜਸਵੰਤ ਸਿੰਘ,ਸੰਜੀਵ ਕੁਮਾਰ,ਤਜਿੰਦਰ ਬਿੱਟੂ, ਰਵਨੀਤ ਬਾਊ,ਹਰਜਿੰਦਰ ਕੌਰ, ਭਜਨ ਕੌਰ, ਬਲ਼ਦੇਵ ਵਡਾਲੀ ਆਦਿ ਸ਼ਾਮਲ ਸਨ।