ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਪਰੈਲ
ਖ਼ਾਲਸਾ ਕਾਲਜ ਆਫ਼ ਵੈਟਰਨਰੀ ਵਿੱਚ ਕਰੋਨਾ ਦੇ ਬਚਾਅ ਸਬੰਧੀ ਵੈਟਰਨਰੀ ਡਾਕਟਰਾਂ ਦੇ ਤਜਰਬੇ ਦੀ ਵਰਤੋਂ ਕਰਨ ਦੇ ਵਿਸ਼ੇ ’ਤੇ ਵੈਬਿਨਾਰ ‘ਵੈਟਰੀਨੇਰੀਅਨ ਦਾ ਕੋਵਿਡ ਰਿਸਪਾਂਸ’ ਵਿਸ਼ੇ ’ਤੇ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਪੀਕੇ ਕਪੂਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਵੈਬਿਨਾਰ ’ਚ ਵੈਟਰੀਨੇਰੀ ਡਾਕਟਰਾਂ ਵਲੋਂ ਉਨ੍ਹਾਂ ਦੀਆਂ ਜਾਨਵਰਾਂ ਦੀ ਸਿਹਤ ਅਤੇ ਭਲਾਈ ਲਈ ਕੀਤੀਆਂ ਗਈਆਂ ਸੇਵਾਵਾਂ ਨੂੰ ‘ਵਿਸ਼ਵ ਵੈਟਰਨਰੀ ਦਿਵਸ’ ਵਜੋਂ ਸਮਰਪਿਤ ਕੀਤਾ ਗਿਆ। ਇਸ ਮੌਕੇ ਪ੍ਰਿੰ. ਡਾ. ਕਪੂਰ ਨੇ ਸੰਬੋਧਨ ਕੀਤਾ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸਕੇ ਨਾਗਪਾਲ ਅਤੇ ਡਾਇਰੈਕਟਰ ਡਾ. ਐੱਸਐੱਸ ਸਿੱਧੂ ਨੇ ਵੈਟਰਨਰੀਆਂ ਦੀਆਂ ਮਹੱਤਵਪੂਰਨ ਭੂਮਿਕਾਵਾਂ ਨੂੰ ਉਜਾਗਰ ਕੀਤਾ। ਇਸ ਮੌਕੇ ਕਰੋਨਾ ਦੌਰਾਨ ਵੈਟਰਨਰੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ’ ਵਿਸ਼ੇ ’ਤੇ ਆਨਲਾਈਨ ਪ੍ਰਤੀਯੋਗਤਾ ਅਤੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ। ਆਨਲਾਈਨ ਪ੍ਰਤੀਯੋਗਤਾ ’ਚ 232 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਕਰਮਨ ਕੌਰ, ਰਾਹੁਲ ਚੱਢਾ, ਸ੍ਰੀਕਾਂਤ ਵੱਲਭਾਨੀ, ਨੀਰੂ ਅਤੇ ਪ੍ਰਿਆ ਸੋਮਾਨੀ ਵਲੋਂ ਪਹਿਲੇ ਪੰਜ ਸਥਾਨ ਹਾਸਲ ਕੀਤੇ। ਇਸ ਮੌਕੇ ਜੇਤੂਆਂ ’ਚੋਂ ਸ਼ੁਭਮ ਅਰੋੜਾ ਪਹਿਲੇ, ਹਰਸ਼ ਗੁਪਤਾ ਦੂਜੇ ਅਤੇ ਤੁਸ਼ਾਰ ਅਰੋੜਾ ਤੀਜੇ ਸਥਾਨ ’ਤੇ ਰਹੇ। ਇਸ ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ’ਚ ਡਾ. ਐੱਸਬੀ ਬਖਸ਼ੀ, ਡਾ. ਆਰ. ਰਾਲਟੇ, ਡਾ. ਮਨਬੀਰ ਸਿੰਘ ਆਦਿ ਸ਼ਾਮਲ ਸਨ।