ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਪਿਛਲੇ ਮਹੀਨੇ ਤੋਂ ਲਾਪਤਾ ਔਰਤ ਅੱਜ ਪਿੰਗਲਵਾੜਾ ਸੰਸਥਾ ਸਦਕਾ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਮੁੜ ਮਿਲੀ। ਇਹ ਔਰਤ ਮਾਨਸਿਕ ਤੌਰ ’ਤੇ ਬਿਮਾਰ ਹੈ। ਪਿੰਗਲਵਾੜਾ ਦੇ ਪ੍ਰਸ਼ਾਸਕ ਦਰਸ਼ਨ ਸਿੰਘ ਬਾਵਾ ਨੇ ਦੱਸਿਆ ਕਿ 12 ਜੁਲਾਈ ਨੂੰ ਇਹ ਔਰਤ ਪਿੰਗਲਵਾੜਾ ਨੂੰ ਗੇਟ ਖ਼ਜਾਨਾ ਦੇ ਇਲਾਕੇ ਵਿੱਚੋਂ ਮਿਲੀ ਸੀ। ਪਿੰਗਲਵਾੜਾ ਵਲੋਂ ਗੁਲਸ਼ਨ ਰੰਜਨ ਦੀ ਅਗਵਾਈ ਹੇਠ ਟੀਮ ਇਸ ਨੂੰ ਪਿੰਗਲਵਾੜੇ ਲੈ ਆਈ। ਉਨ੍ਹਾਂ ਦੱਸਿਆ ਕਿ ਅੱਜ ਪੀੜਤ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਹੋਏ ਪਿੰਗਲਵਾੜਾ ਪੁੱਜੇ। ਉਸ ਦੇ ਤਿੰਨ ਬੱਚੇ ਸਨ ਜਿਨ੍ਹਾਂ ਨੂੰ ਦੇਖਦਿਆਂ ਪੀੜਤ ਔਰਤ ਨੇ ਪਛਾਣ ਲਿਆ। ਦਸਤਾਵੇਜ਼ਾਂ ਦੀ ਜਾਂਚ ਮਗਰੋਂ ਔਰਤ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।