ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਸਤੰਬਰ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸਕੱਤਰ ਅਮਨ ਸ਼ਰਮਾ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਸਰਵਿਸ ਕਲੱਬ ਅੰਮ੍ਰਿਤਸਰ ਵਿਖੇ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਮੁੱਖ ਮਹਿਮਾਨ, ਡਿਸਟ੍ਰਿਕ ਗਵਰਨਰ ਨਾਮਨੀ ਡਾ. ਪੀਐੱਸ ਗਰੋਵਰ ਗੈਸਟ ਆਫ ਆਨਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਲਰਾਜ ਸਿੰਘ ਢਿੱਲੋਂ ਸਪੈਸ਼ਲ ਇਨਵਾਇਟੀ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਪਵਨਪ੍ਰੀਤ ਕੌਰ ਸੋਹੀਆਂ ਕਲਾਂ, ਪ੍ਰਿੰ. ਮਨਦੀਪ ਕੌਰ ਮਾਲ ਰੋਡ (ਨੈਸ਼ਨਲ ਐਵਾਰਡੀ), ਪ੍ਰਿੰ. ਅਨੂ ਬੇਦੀ ਨਾਗ ਕਲਾਂ, ਪ੍ਰਿੰ. ਰਾਜੀਵ ਕੱਕੜ ਖਿਲਚੀਆਂ, ਪ੍ਰਿੰ. ਗੁਰਵਿੰਦਰਪਾਲ ਜਗਦੇਵ ਕਲਾਂ, ਪ੍ਰਿੰ. ਮੋਨਿਕਾ ਕੋਟ ਬਾਬਾ ਦੀਪ ਸਿੰਘ ਸਕੂਲ ਲੜਕੇ, ਲੈਕਚਰਾਰ ਡਾ. ਸੁਖਦੇਵ ਸਿੰਘ ਸੇਖੋਂ, ਲੈਕਚਰਾਰ ਚੰਦਰਮੋਹਣ ਜਗਦੇਵ ਕਲਾਂ, ਸ਼ਾਂਤਾ ਸੇਠ ਖਿਲਚੀਆਂ, ਸੰਜੇ ਕੁਮਾਰ ਝੀਤੇ ਕਲਾਂ ਸਟੇਟ ਐਵਾਰਡੀ, ਮਹਿਕ ਕਪੂਰ ਚੱਬਾ ਸਟੇਟ ਐਵਾਰਡੀ, ਮਮਤਾ ਸ਼ਰਮਾ ਸੋਹੀਆਂ ਕਲਾਂ, ਗੁਰਅੰਮ੍ਰਿਤਪਾਲ ਕੌਰ ਮਾਲ ਰੋਡ, ਪ੍ਰੋਫੈਸਰ ਸਤਵਿੰਦਰਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ , ਕੰਵਲਨੈਨ ਸਿੰਘ ਬੂਆ ਨੰਗਲੀ, ਕੁਲਦੀਪ ਸਿੰਘ ਵਰਨਾਲੀ, ਦੀਪਕ ਕੁਮਾਰ ਬੱਗਾ, ਪੂਨਮ ਸ਼ਰਮਾ, ਮਨਪ੍ਰੀਤ ਸਿੰਘ ਗੇਟ ਹਕੀਮਾਂ, ਬਲਜਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਸੱਗੂ, ਪਰਮਿੰਦਰ ਸਿੰਘ ਵੇਰਕਾ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਸਮਾਜ ਪ੍ਰਤੀ ਚੰਗੀਆ ਸੇਵਾਵਾਂ ਲਈ ਸਨਮਾਨਤ ਕੀਤਾ।