ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਨਵੰਬਰ
ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਨੇ ਸੰਯੁਕਤ ਡਾਇਰੈਕਟਰ, ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲੇ, ਕੇਂਦਰੀ ਸਰਕਾਰ ਦੇ ਦਫ਼ਤਰਾਂ, ਬੈਂਕਾਂ ਅਤੇ ਉੱਤਰ-1 ਅਤੇ ਉੱਤਰ-2 ਵਿੱਚ ਸਥਿਤ ਅਦਾਰਿਆਂ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਸਾਂਝਾ ਖੇਤਰੀ ਭਾਸ਼ਾ ਸੰਮੇਲਨ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਦੇ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਜਹਾਨਜ਼ੇਬ ਅਖਤਰ, ਇਨਕਮ ਟੈਕਸ ਦੇ ਚੀਫ ਕਮਿਸ਼ਨਰ ਗਾਜ਼ੀਆਬਾਦ ਡਾ. ਸ਼ੁਚਿਸਮਿਤਾ ਪਲਈ, ਰਾਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਬੀ.ਐੱਲ. ਮੀਨਾ ਅਤੇ ਜੁਆਇੰਟ ਡਾਇਰੈਕਟਰ ਡਾ. ਰਾਕੇਸ਼ ਬੀ. ਦੂਬੇ ਸਮੇਤ ਵੱਖ-ਵੱਖ ਦਫਤਰਾਂ ਦੇ ਅਧਿਕਾਰੀ ਸ਼ਾਮਲ ਹੋਏ। ਜਹਾਨਜ਼ੇਬ ਅਖਤਰ ਨੇ ਕਿਹਾ ਕਿ ਭਾਸ਼ਾ ਮਨ ਦੁਆਰਾ ਬੋਲੀ ਜਾਂਦੀ ਹੈ ਤੇ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜਿਸ ਲਈ ਭਾਸ਼ਾ ਦੀ ਵਰਤੋਂ ਵੀ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ। ਸੰਯੁਕਤ ਡਾਇਰੈਕਟਰ ਦੂਬੇ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਰਾਜ ਭਾਸ਼ਾ ਨਾਲ ਸਬੰਧਤ ਸੰਵਿਧਾਨਕ ਵਿਵਸਥਾਵਾਂ ਦੀ ਪਾਲਣਾ ਕਰਨ ਤੇ ਦਫ਼ਤਰੀ ਕੰਮਾਂ ’ਚ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਖੇਤਰੀ ਕਾਨਫਰੰਸਾਂ ਵੀ ਇਸੇ ਦਿਸ਼ਾ ’ਚ ਯਤਨ ਹਨ। ਮੀਨਾਕਸ਼ੀ ਜੌਲੀ ਨੇ ਦੱਸਿਆ ਕਿ ਸਰਕਾਰੀ ਭਾਸ਼ਾ ਹਿੰਦੀ ਦੀ ਵਰਤੋਂ ਵਿੱਚ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ