ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਵਿਰਸਾ ਵਿਹਾਰ ਕੇਂਦਰ ਵਿੱਚ ਚੱਲ ਰਹੇ ਰਾਸ਼ਟਰੀ ਰੰਗਮੰਚ ਉਤਸਵ ਵਿਚ ਅੱਜ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ (ਸੋਨਾ ਅਕੈਡਮੀ) ਵੱਲੋਂ ਨਵਨਿੰਦਰਾ ਬਹਿਲ ਦਾ ਲਿਖਿਆ ਅਤੇ ਦਲਜੀਤ ਸੋਨਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸਾਡਾ ਜੱਗੋਂ ਸੀਰ ਮੁੱਕਿਆ’ ਦਾ ਮੰਚਨ ਕੀਤਾ ਗਿਆ। ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਖੇਡੇ ਗਏ ਇਸ ਨਾਟਕ ਦਾ ਵਿਸ਼ਾ ਕਿਸਾਨਾਂ ’ਤੇ ਅਧਾਰਿਤ ਹੈ।
ਇਸ ਨਾਟਕ ਵਿੱਚ ਦਲਜੀਤ ਸੋਨਾ, ਜੈਸਮੀਨ ਕੌਰ ਬਾਵਾ, ਆਸਲੀਨ ਕੌਰ, ਗੁਰਵਿੰਦਰ ਕੌਰ, ਅਨਮੋਲਪ੍ਰੀਤ ਕੌਰ, ਜਾਨਵੀ ਸ਼ਰਨਜੀਤ ਸਿੰਘ ਰਟੋਲ, ਮੋਹਿਤ ਚਾਵਲਾ, ਮਨਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਜਸਲੀਨ ਕੌਰ, ਅਮਰਜੀਤ ਕੌਰ, ਸੋਰਵ, ਹਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਅਦਾਕਾਰੀ ਕੀਤੀ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਦਲਜੀਤ ਸਿੰਘ ਕੋਹਲੀ ਅਤੇ ਗੁਰਤੇਜ ਮਾਨ ਹਾਜ਼ਰ ਸਨ। ਵਿਰਸਾ ਵਿਹਾ ਵਿੱਚ ਭਲਕੇ 26 ਅਪਰੈਲ ਨੂੰ ਸ਼ਾਮ 6.30 ਵਜੇ ਸਾਜਨ ਕਪੂਰ ਦੇ ਨਿਰਦੇਸ਼ਨ ਹੇਠ ਨਾਟਕ ‘ਇਸ਼ਕ ਰੀਮਿਕਸ’ ਖੇਡਿਆ ਜਾਵੇਗਾ।