ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬਹੁ-ਕੌਮੀ ਕੰਪਨੀਆਂ ਵਿੱਚ ਚੰਗੀ ਤਨਖ਼ਾਹ ’ਤੇ ਨੌਕਰੀਆਂ ਮਿਲੀਆਂ ਹਨ। ਬੀ.ਟੈੱਕ. ਸੀਐਸਈ ਦੀ ਵਿਦਿਆਰਥਣ ਪਵਨਦੀਪ ਕੌਰ ਨੂੰ ਐਮਾਜ਼ਨ ਵੱਲੋਂ 33.26 ਲੱਖ ਰੁਪਏ ਪ੍ਰਤੀ ਸਾਲ ਤਨਖ਼ਾਹ ਪੈਕੇਜ ’ਤੇ ਚੁਣਿਆ ਗਿਆ ਹੈ। ਆਸਥਾ ਨੂੰ ਵਾਲਮਾਰਟ ਵਿੱਚ 23.39 ਲੱਖ ਰੁਪਏ ਪ੍ਰਤੀ ਸਾਲ ਤੇ ਰੋਹਿਤ ਓਬਰਾਏ ਨੂੰ ਜੋਸ਼ ਟੈਕਨਾਲੋਜੀ ਦੁਆਰਾ 18 ਲੱਖ ਰੁਪਏ ਪ੍ਰਤੀ ਸਾਲ ਚੁਣਿਆ ਗਿਆ ਹੈ। ਬੀ.ਟੈੱਕ ਸੀਐਸਈ ਤੇ ਬੀ.ਟੈੱਕ ਈਸੀਈ ਕੋਰਸ ਤੋਂ ਪੰਜ ਵਿਦਿਆਰਥੀ ਪ੍ਰਾਂਸ਼ੂ ਸ਼ਰਮਾ, ਸੰਜੋਲੀ, ਸਚਨੂਰ ਕੌਰ, ਸਿਮਰਨਜੀਤ ਕੌਰ ਤੇ ਅਕਸ਼ਿਤ ਸਹੋਰ ਇੰਟਰਨਸ਼ਿਪ ’ਤੇ ਹਨ।