ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਅਪਰੈਲ
ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ, ਪੰਜਾਬ ਦੀਆਂ ਸਥਾਨਕ ਇਕਾਈਆਂ ਵਲੋਂ ਸਮੂਹ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਅਮਰ ਸ਼ਹੀਦਾਂ ਦੀ ਇਨਕਲਾਬੀ ਸ਼ਹਾਦਤ ਅਤੇ ਵਿਚਾਰਧਾਰਾ ਨੂੰ ਸਮਰਪਿਤ ਇੱਕ ਸਾਮਰਾਜ ਵਿਰੋਧੀ ਕਨਵੈਨਸ਼ਨ 13 ਅਪਰੈਲ ਨੂੰ ਕੰਪਨੀ ਬਾਗ਼ ਵਿਖੇ ਸਵੇਰੇ 11 ਵਜੇ ਕਰਵਾਈ ਜਾਏਗੀ ਜਿਸ ਵਿਚ ਨਾਮਵਰ ਵਿਦਵਾਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਮੁੱਖ ਬੁਲਾਰੇ ਹੋਣਗੇ। ਇਸ ਸਬੰਧੀ ਜਾਣਕਾਰੀ ਜਥੇਬੰਦਕ ਆਗੂਆਂ ਯਸ਼ਪਾਲ ਝਬਾਲ, ਜਸਪਾਲ ਬਾਸਰਕਾ, ਸੁਮੀਤ ਸਿੰਘ ਅਤੇ ਅਮਰਜੀਤ ਭੱਲਾ ਨੇ ਦਿੱਤੀ।