ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਅਕਤੂਬਰ
ਸ਼ਹਿਰ ਵਿੱਚ ਬਿਜਲੀ ਬੰਦ ਹੋਣ ’ਤੇ ਹਰੇਕ ਵਿਅਕਤੀ ਨੂੰ ਐੱਸ.ਐੱੱਮ.ਐੱਸ. ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਹ ਜਾਣਕਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮੁੱਖ ਇੰਜਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ ’ਤੇ ਕਲਿਕ ਕਰਕੇ ਇਸ ਸੇਵਾ ਦਾ ਆਰੰਭ ਕਰਨ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪਹਿਲੇ ਪਾਇਲਟ ਪ੍ਰਾਜੈਕਟ ਦਾ ਬਟਾਲਾ ਸ਼ਹਿਰ ਵਿੱਚ ਟਰਾਇਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਪ੍ਰਾਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ।