ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 13 ਜੁਲਾਈ
ਇੱਥੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੀ ‘ਰਾਹੀ ਈ-ਆਟੋ’ ਯੋਜਨਾ ਤਹਿਤ ਸ਼ਹਿਰ ਵਿੱਚ ਪੁਰਾਣੇ ਡੀਜ਼ਲ ਆਟੋਆਂ ਦੀ ਥਾਂ ਨਵੀਂ ਅਤੇ ਆਧੁਨਿਕ ਤਕਨੀਕ ਦੇ ਈ-ਆਟੋ ਨੂੰ ਸ਼ਹਿਰ ਵਿੱਚ ਚਲਾਉਣ ਦੇ ਪ੍ਰਾਜੈਕਟ ਨੂੰ ਪਾਇਲਟ ਪ੍ਰਾਜੈਕਟ ਲਏ ਜਾਣ ਤੋਂ ਬਾਅਦ ਪ੍ਰਸ਼ਾਸਨਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਹੁਣ ਸਥਾਨਕ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਤੇ ਪ੍ਰਸ਼ਾਸਨ ਸਭ ਮਿਲ ਕੇ ਕੰਮ ਕਰ ਰਹੇ ਹਨ। ਪਹਿਲੇ ਦਿਨ ਤਕਰੀਬਨ 176 ਰਜਿਸਟ੍ਰੇਸ਼ਨਾਂ ਹੋਈਆਂ ਸਨ ਅਤੇ ਦੂਜੇ ਦਿਨ ਡੀਜ਼ਲ ਆਟੋ ਚਾਲਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲਗਭਗ 200 ਵੱਧ ਰਜਿਸਟ੍ਰੇਸ਼ਨਾਂ ਹੋਈਆਂ। ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ‘ਰਾਹੀ ਪ੍ਰਾਜੈਕਟ’ ਅਧੀਨ ਈ-ਆਟੋ ਲੈਣ ਲਈ ਸਰਕਾਰ ਦੀ ਇਹ ਸਕੀਮ ਕਾਫ਼ੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ 1 ਸਤੰਬਰ 2023 ਤੋਂ ਪੁਰਾਣੇ ਡੀਜ਼ਲ ਆਟੋਆਂ ਵਿਰੁੱਧ ਪੁਲੀਸ ਕਾਰਵਾਈ ਲਾਜ਼ਮੀ ਹੈ।