ਮਨਧੀਰ ਦਿਓਲ
ਨਵੀਂ ਦਿੱਲੀ, 2 ਜੂਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਵੇਅ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਵਿੱਚ ਦੁਆਬੇ ਤੇ ਮਾਝੇ ਦੇ ਅਹਿਮ ਸਿੱਖ ਸਥਾਨਾਂ ਨੂੰ ਇਸ ਐਕਸਪ੍ਰੈਸ ਨਾਲ ਜੋੜਿਆ ਜਾਵੇਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਅੱਜ ਦੀ ਬੈਠਕ ਵਿੱਚ ਸ਼ਾਮਲ ਸਨ। ਐਕਸਪ੍ਰੈਸ ਵੇਅ ਨਾਲ ਹੁਣ ਸੁਲਤਾਨ ਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ ਤੇ ਅੰਮ੍ਰਿਤਸਰ ਨੂੰ ਜੋੜਿਆ ਜਾਵੇਗਾ ਤੇ ਐਕਸਪ੍ਰੈਸ ਵੇਅ ਕੱਟੜਾ ਤਕ ਜਾਵੇਗਾ।