ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਮਈ
ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ 1925 ਲਿਟਰ ਅਲਕੋਹਲ ਅਤੇ ਇਕ ਟਰੱਕ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਜਤਿੰਦਰ ਸਿੰਘ ਵਾਸੀ ਢਪੱਈ ਵਜੋਂ ਹੋਈ ਹੈ। ਉਸ ਖਿਲਾਫ ਥਾਣਾ ਏ ਡਵੀਜਨ ਵਿਚ ਐਕਸਾਈਜ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਵਿਅਕਤੀ ਨੂੰ ਬੁਰਜ ਬਾਬਾ ਫੁਲਾ ਸਿੰਘ ਨੇੜਿਓਂ ਪੁਲ ਹੇਠੋਂ ਗ੍ਰਿਫਤਾਰ ਕੀਤਾ ਹੈ। ਇਸ ਕੋਲ ਇੱਕ ਟਰੱਕ ਸੀ, ਜਿਸ ਵਿੱਚ 55 ਕੇਨ ਅਲਕੋਹਲ ਦੇ ਲੱਦੇ ਸਨ। ਹਰੇਕ ਕੇਨ ਵਿਚ 35 ਲੀਟਰ ਅਲਕੋਹਲ ਸੀ, ਜੋ ਕਿ ਕੁੱਲ 1925 ਲੀਟਰ ਅਲਕੋਹਲ ਹੈ। ਇਸ ਕੋਲੋਂ ਪੁਲੀਸ ਵਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।