ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੁਲਾਈ
ਕਰੋਨਾ ਕਾਰਨ ਦੁਬਈ ਵਿਚ ਫਸੇ ਭਾਰਤੀਆਂ ਦੀ ਘਰ ਵਾਪਸੀ ਦੇ ਸਿਲਸਿਲੇ ਤਹਿਤ ਅੱਜ ਇਕ ਵਿਸ਼ੇਸ਼ ਹਵਾਈ ਉਡਾਨ ਰਾਹੀਂ 209 ਭਾਰਤੀ ਸਥਾਨਕ ਹਵਾਈ ਅੱਡੇ ‘ਤੇ ਪੁਜੇ ਹਨ, ਜਿਨ੍ਹਾਂ ਨੂੰ ਦਸਤਾਵੇਜ਼ੀ ਅਤੇ ਸਿਹਤ ਦੀ ਜਾਂਚ ਮਗਰੋ ਵੱਖ ਵੱਖ ਥਾਵਾਂ ‘ਤੇ ਇਕਾਂਤਵਾਸ ਵਾਸਤੇ ਭੇਜ ਦਿੱਤਾ ਗਿਆ। ਇਹ ਭਾਰਤੀ ਯਾਤਰੂ ਅਜ ਇੰਡੀਗੋ ਦੀ ਇਕ ਵਿਸ਼ੇਸ਼ ਉਡਾਨ ਰਾਹੀਂ ਇਥੇ ਪੁੱਜੇ ਹਨ। ਇਨ੍ਹਾਂ ਦੀ ਵਾਪਸੀ ਵਾਸਤੇ ਖਾਲਸਾ ਮੋਟਰਸਾਈਕਲ ਟੀਮ ਨਾਂਅ ਦੀ ਜਥੇਬੰਦੀ ਵਲੋ ਵਿਸ਼ੇਸ ਯਤਨ ਕੀਤੇ ਗਏ ਹਨ। ਮਿਲੇ ਵੇਰਵਿਆਂ ਮੁਤਾਬਿਕ ਵਾਪਸ ਪਰਤੇ ਇਨ੍ਹਾਂ ਵਿਅਕਤੀਆਂ ਵਿਚੋਂ ਇਕ ਨੂੰ ਹੋਟਲ ਅਤੇ ਬਾਕੀਆਂ ਨੂੰ ਇਕਾਂਤਵਾਸ ਕੇਂਦਰਾਂ ਵਿਚ ਭੇਜਿਆ ਗਿਆ ਹੈ।