ਮੁੰਬਈ, 25 ਸਤੰਬਰ
ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਮਹਾਨ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਉਸ ਬਾਰੇ ” ਗਲਤ” ਟਿੱਪਣੀ ਲਈ ਸਖ਼ਤ ਇਤਰਾਜ਼ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਗਾਵਸਕਰ ਨੇ ਦੁਬਈ ਵਿਚ ਹੋਏ ਆਈਪੀਐੱਲ ਮੈਚ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਮਾੜੀ ਬੱਲੇਬਾਜ਼ੀ ਤੇ ਕੈਚ ਛੱਡਣ ’ਤੇ ਕੁਮੈਂਟਰੀ ਕਰਦਿਆਂ ਮਜ਼ਾਕ ਵਿੱਚ ਅਜਿਹੀ ਟਿੱਪਣੀ ਕੀਤੀ ਕਿ ਵਿਵਾਦ ਖੜ੍ਹਾ ਹੋ ਗਿਆ ਹੈ। ਬੀਤੀ ਰਾਤ ਆਈਪੀਐੱਲ ਵਿੱਚ ਰਾਇਲ ਚੈਲੇਂਜ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਦੀ ਟੀਮ ਪੰਜਾਬ ਇਲੈਵਨ ਤੋਂ ਹਾਰ ਗਈ ਸੀ। ਦੇਸ਼ ਦੇ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਕ੍ਰਿਕਟ ਖੇਡਣ ਦੇ ਇੱਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਗਾਵਸਕਰ ਨੇ ਟਿੱਪਣੀ ਬਾਕਸ ਵਿੱਚ ਕਿਹਾ, “ਇਨ ਹੋ ਨੇ ਤੋਂ ਲਾਕਡਾਊਨ ਮੈਂ ਤੋ ਬਸ ਅਨੁਸ਼ਕਾ ਦੀ ਗੇਂਦੋਂ ਕੀ ਪ੍ਰੈਕਟਿਸ ਕੀ ਹੈ।’ 32 ਸਾਲਾ ਅਦਾਕਾਰਾ, ਜੋ ਕਿ ਕੋਹਲੀ ਨਾਲ ਦੁਬਈ ਵਿੱਚ ਆਈ ਹੋਈ ਹੈ ਨੇ ਟਿੱਪਣੀ ਲਈ ਗਾਵਸਕਰ ਤੋਂ ਸਪੱਸ਼ਟੀਕਰਨ ਮੰਗਿਆ ਹੈ।