ਮੋਗਾ 14 ਜੁਲਾਈ
ਇਥੇ ਸ਼ਹਿਰ ’ਚ ਭੀੜਭਾੜ ਵਾਲੇ ਨਿਊ ਟਾਉੂਨ ਬਾਜ਼ਾਰ ’ਚ ਸ਼ਾਮ ਕਰੀਬ 7 ਵਜੇ ਇਕ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੂੰ 4 ਗੋਲੀਆਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਇਹ ਘਟਨਾ ਸਿਟੀ ਦੱਖਣੀ ਪੁਲੀਸ ਸਟੇਸ਼ਨ ਤੋਂ ਕਰੀਬ 100 ਗਜ਼ ਦੀ ਦੂਰੀ ’ਤੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਵਾਪਰਨ ਨਾਲ ਲੋਕਾਂ ’ਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ। ਮਿ੍ਤਕ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਪਿੰਕਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਸ਼ਾਮ ਕਰੀਬ 7 ਵਜੇ ਆਪਣੇ ਸ਼ੋਅਰੂਮ ਅੰਦਰ ਬੈਠਾ ਸੀ ਕਿ ਇਕ ਕਾਲੇ ਰੰਗ ਦੇ ਮੋਟਰਸਾਈਕਲ ਉੱਤੇ 2 ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਹਨ। ਇੱਕ ਨੌਜਵਾਨ ਸ਼ੋਅਰੂਮ ਅੰਦਰ ਗਿਆ ਤੇ ਉਸ ਨੇ ਤੇਜਿੰਦਰ ਸਿੰਘ ਉਰਫ਼ ਪਿੰਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾਂ ਮਿਲਦੇ ਹੀ ਪੁਲੀਸ ਅਧਿਕਾਰੀ ਤੁਰਤ ਮੌਕੇ ’ਤੇ ਪੁੱਜੇ। ਇਹ ਵਾਰਦਾਤ ਸੀਸੀਟੀਵੀ ’ਚ ਕੈਦ ਹੋ ਗਈ ਹੈ। ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।