ਚੰਡੀਗੜ੍ਹ, 2 ਦਸੰਬਰ
ਸ਼ੇਖਰ ਸ਼ੁੱਕਲਾ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਲੈਕਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਅਹੁਦੇ ਦੀ ਸਹੁੰ ਪੰਜਾਬ ਦੇ ਚੀਫ ਸਕੱਤਰ ਅਨਿਰੁੱਧ ਤਿਵਾੜੀ ਨੇ ਦਿਵਾਈ। ਉਹ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਰੋਪੜ ਕ੍ਰਿਕਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਉਨ੍ਹਾਂ ਦੀ ਮੌਜੂਦਾ ਨਿਯੁਕਤੀ ਰਮਨ ਬਹਿਲ ਦੀ ਥਾਂ ’ਤੇ ਹੋਈ ਹੈ ਜਿਨ੍ਹਾਂ ਨੇ ਬੀਤੇ ਮਹੀਨੇ ਸਲੈਕਸ਼ਨ ਬੋਰਡ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਸੀ ਤੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। -ਪੀਟੀਆਈ